ਈ-ਕਾਮਰਸ ਸੈਕਟਰ ਲਈ ਵੱਖ ਨੀਤੀ ਬਣਾਏਗੀ ਸਰਕਾਰ, ਟਾਸਕ ਫ਼ੋਰਸ ਦਾ ਕੀਤਾ ਗਠਨ
Published : Apr 25, 2018, 12:32 pm IST
Updated : Apr 25, 2018, 12:32 pm IST
SHARE ARTICLE
E - Commerce
E - Commerce

ਸਰਕਾਰ ਨੇ ਦੇਸ਼ 'ਚ ਤੇਜ਼ੀ ਨਾਲ ਵਿਕਸਤ ਹੁੰਦੇ ਈ-ਕਾਮਰਸ ਸੈਕਟਰ ਲਈ ਵੱਖ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਈ-ਕਾਮਰਸ 'ਤੇ ਕੌਮੀ ਨੀਤੀ ਦਾ ਫ਼ਰੇਮਵਰਕ ਤੈਅ ਕਰਨ ਲਈ ਬਣੇ...

ਨਵੀਂ ਦਿੱਲੀ :  ਸਰਕਾਰ ਨੇ ਦੇਸ਼ 'ਚ ਤੇਜ਼ੀ ਨਾਲ ਵਿਕਸਤ ਹੁੰਦੇ ਈ-ਕਾਮਰਸ ਸੈਕਟਰ ਲਈ ਵੱਖ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਈ-ਕਾਮਰਸ 'ਤੇ ਕੌਮੀ ਨੀਤੀ ਦਾ ਫ਼ਰੇਮਵਰਕ ਤੈਅ ਕਰਨ ਲਈ ਬਣੇ ਵਿਚਾਰਵਾਨਾਂ ਨੇ ਨੀਤੀ ਨੂੰ ਅੰਤਮ ਰੂਪ ਦੇਣ ਲਈ ਇਕ ਟਾਸਕ ਫ਼ੋਰਸ ਦੇ ਗਠਨ ਦਾ ਫ਼ੈਸਲਾ ਕੀਤਾ ਹੈ। ਵਿਚਾਰਵਾਨਾਂ ਦੀ ਮੰਗਲਵਾਰ ਨੂੰ ਪਹਿਲੀ ਮੀਟਿੰਗ ਸੀ।

E - CommerceE - Commerce

ਮੀਟਿੰਗ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ 'ਚ ਰੀਤਾ ਤੀਉਤੀਆ ਨੇ ਕਿਹਾ ਕਿ ਟੈਕਸੇਸ਼ਨ, ਬੁਨਿਆਦੀ ਢਾਂਚਾ,  ਨਿਵੇਸ਼, ਤਕਨੀਕ ਟਰਾਂਸਫ਼ਰ, ਡਾਟਾ ਸੁਰੱਖਿਆ, ਰੈਗੂਲੇਸ਼ਨ ਅਤੇ ਮੁਕਾਬਲੇ ਸਹਿਤ ਈ-ਕਾਮਰਸ ਨਾਲ ਜੁਡ਼ੇ ਕਈ ਮੁੱਦਿਆਂ 'ਤੇ ਚਰਚਾ ਹੋਈ। ਇਸ ਵਿਚਾਰਵਾਨਾਂ ਦਾ ਗਠਨ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਦੀ ਪ੍ਰਧਾਨਗੀ 'ਚ ਕੀਤਾ ਗਿਆ ਸੀ। ਤੀਉਤੀਆ ਨੇ ਕਿਹਾ ਕਿ ਇਸ ਦਾ ਉਦੇਸ਼ ਈ-ਕਾਮਰਸ ਨੀਤੀ ਲਈ ਫ਼ਰੇਮਵਰਕ ਤਿਆਰ ਕਰਨਾ ਹੈ।

Suresh PrabhuSuresh Prabhu

ਸਾਰੇ ਸਬੰਧਤ ਮੁੱਦਿਆਂ 'ਤੇ ਸਲਾਹ ਮਸ਼ਵਰੇ ਲਈ ਇਕ ਟਾਸਕ ਫ਼ੋਰਸ ਅਤੇ ਉਪ ਸਮੂਹ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ ਹੈ। ਤੀਉਤੀਆ ਨੇ ਕਿਹਾ ਕਿ ਟਾਸਕ ਫ਼ੋਰਸ ਸਿਫ਼ਾਰਿਸ਼ਾਂ ਦਾ ਇਕ ਸੈਟ ਤਿਆਰ ਕਰੇਗੀ, ਜਿਸ ਨੂੰ 5 ਮਹੀਨੇ ਅੰਦਰ ਵਿਚਾਰਵਾਨਾਂ ਦੇ ਸਾਹਮਣੇ ਰਖਿਆ ਜਾਵੇਗਾ। ਵਿਚਾਰਵਾਨਾਂ 6 ਮਹੀਨੇ 'ਚ ਅਪਣੀ ਰਿਪੋਰਟ ਦੇਵੇਗਾ। ਘਰੇਲੂ ਉਦਯੋਗ ਦੇ ਸਾਹਮਣੇ ਆ ਰਹੀ ਸਮੱਸਿਆਵਾਂ ਦੇ ਮੱਦੇਨਜ਼ਰ ਇਕ ਨੀਤੀ ਤਿਆਰ ਕਰਨਾ ਜ਼ਰੂਰੀ ਹੈ। ਅਮਰੀਕਾ ਸਹਿਤ ਕਈ ਵਿਕਸਤ ਦੇਸ਼ ਡਬਲਿਊਟੀਓ 'ਚ ਈ-ਕਾਮਰਸ ਸੈਕਟਰ 'ਤੇ ਇਕ ਸਮਝੌਤਾ ਕਰਨ ਦੇ ਪੱਖ 'ਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement