RBI ਨੂੰ ਦੂਜਾ ਵੱਡਾ ਝਟਕਾ, ਡਿਪਟੀ ਗਵਰਨਰ ਵਿਰਾਲ ਆਚਾਰਿਯ ਨੇ ਦਿੱਤਾ ਅਸਤੀਫ਼ਾ  
Published : Jun 24, 2019, 12:01 pm IST
Updated : Jun 24, 2019, 12:05 pm IST
SHARE ARTICLE
Viral Achariya
Viral Achariya

ਆਰਬੀਆਈ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰਿਆ....

ਨਵੀਂ ਦਿੱਲੀ: ਆਰਬੀਆਈ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰਿਆ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ  ਦੇ ਦਿੱਤੇ ਹੈ। ਅਹਿਮ ਗੱਲ ਤਾਂ ਇਹ ਹੈ ਕਿ ਡਿਪਟੀ ਗਵਰਨਰ ਵਿਰਾਲ ਆਚਾਰਿਆ ਦਾ ਕਾਰਜਕਾਲ ਖਤਮ ਹੋਣ ਵਿੱਚ ਹਲੇ 6 ਮਹੀਨੇ ਬਾਕੀ ਹਨ। ਦੱਸ ਦਈਏ ਕਿ ਇਹ 7 ਮਹੀਨੇ ਵਿੱਚ ਆਰਬੀਆਈ ਦੇ ਅਧਿਕਾਰੀ ਦਾ ਦੂਜਾ ਅਸਤੀਫਾ ਹੈ। ਇਸਤੋਂ ਪਹਿਲਾਂ ਆਰਬੀਆਈ ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਿਆ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਸੀ। 

ਕੌਣ ਹਨ ਵਿਰਲ ਅਚਾਰਿਆ

ਵਿਰਾਲ ਆਚਾਰਿਆ ਆਰਬੀਆਈ ਦੇ ਉਨ੍ਹਾਂ ਵੱਡੇ ਅਧਿਕਾਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਉਰਜਿਤ ਪਟੇਲ ਦੀ ਟੀਮ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਵਿਰਾਲ ਆਚਾਰਿਆ ਹੁਣ ‍ਨਿਊਯਾਰਕ ਯੂਨੀਵਰਸਿਟੀ ਦੇ ਸੇਟਰਨ ਸ‍ਕੂਲ ਆਫ਼ ਬਿਜਨੇਸ ਵਿੱਚ ਬਤੋਰ ਪ੍ਰੋਫੈਸਰ ਵਜੋਂ ਜੁਆਇੰਨ ਕਰਨਗੇ। ਦੱਸ ਦਈਏ ਕਿ ਆਚਾਰਿਆ ਨੇ ਆਰਬੀਆਈ ਦੇ ਬਤੋਰ ਡਿਪ‍ਟੀ ਗਵਰਨਰ 23 ਜਨਵਰੀ 2017 ਨੂੰ ਜੁਆਇੰਨ ਕੀਤਾ ਸੀ। ਇਸ ਹਿਸਾਬ ਨਾਲ ਉਹ ਕਰੀਬ 30 ਮਹੀਨੇ ਕੇਂਦਰੀ ਬੈਂਕ ਲਈ ਆਪਣੇ ਅਹੁਦੇ ਉੱਤੇ ਕੰਮ ਕਰਦੇ ਰਹੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement