ਚੇਨਈ ਸਥਿਤ ਕੰਪਨੀ ਨੇ ਅਪਣੇ ਮੁਲਾਜ਼ਮਾਂ ਨੂੰ ਦਿਤਾ ਕਾਰਾਂ ਤੇ ਬੁਲੇਟ ਮੋਟਰਸਾਈਕਲ ਦਾ ਤੋਹਫ਼ਾ
Published : Dec 22, 2024, 10:45 pm IST
Updated : Dec 22, 2024, 10:45 pm IST
SHARE ARTICLE
The Chennai based company gifted cars and bullet motorcycles to its employees
The Chennai based company gifted cars and bullet motorcycles to its employees

ਇਕ ਮਜ਼ਬੂਤ ਕਰਮਚਾਰੀ ਭਲਾਈ ਪ੍ਰੋਗਰਾਮ ਨੂੰ ਲਾਗੂ ਕਰਨ ਨਾਲ ਨਾ ਸਿਰਫ ਕਰਮਚਾਰੀਆਂ ਦੀ ਸੰਤੁਸ਼ਟੀ ’ਚ ਸੁਧਾਰ ਹੁੰਦਾ ਹੈ ਬਲਕਿ ਉਤਪਾਦਕਤਾ ਅਤੇ ਸ਼ਮੂਲੀਅਤ ਵੀ ਵਧਦੀ ਹੈ : ਕੰਪਨੀ

ਚੇਨਈ : ਚੇਨਈ ਸਥਿਤ ਸਾਰਮਾਊਂਟ ਲੌਜਿਸਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੇ ਅਪਣੇ ਮੁਲਾਜ਼ਮਾਂ ਨੂੰ ਕੰਪਨੀ ਪ੍ਰਤੀ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਕਾਰਾਂ ਅਤੇ ਮੋਟਰਸਾਈਕਲ ਤੋਹਫ਼ੇ ਵਜੋਂ ਦਿਤੇ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਕੰਪਨੀ ਦੇ 20 ਮੁਲਾਜ਼ਮਾਂ ਨੂੰ ‘ਉੱਚਾ ਟੀਚਾ’ ਰੱਖਣ ਲਈ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਉਨ੍ਹਾਂ ਨੂੰ ਟਾਟਾ ਕਾਰ, ਐਕਟਿਵਾ ਸਕੂਟੀ ਅਤੇ ਇਕ ਰਾਇਲ ਐਨਫੀਲਡ ਮੋਟਰਸਾਈਕਲ ਤੋਹਫ਼ੇ ਵਜੋਂ ਦਿਤੀ ਗਈ। ਚੇਨਈ ਸਥਿਤ ਸਰਮਾਊਂਟ ਲੌਜਿਸਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਲੌਜਿਸਟਿਕ ਸੈਕਟਰ ’ਚ ਆਮ ਚੁਨੌਤੀਆਂ ਜਿਵੇਂ ਕਿ ਮਾਲ ਭਾੜੇ ’ਚ ਦੇਰੀ, ਪਾਰਦਰਸ਼ਤਾ ਦੀ ਘਾਟ ਅਤੇ ਅਯੋਗ ਸਪਲਾਈ ਚੇਨ ਹੱਲਾਂ ਨਾਲ ਨਜਿੱਠਦੀ ਹੈ। 

ਕੰਪਨੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਡੈਨਜ਼ਿਲ ਰਿਆਨ ਨੇ ਇਕ ਬਿਆਨ ਵਿਚ ਕਿਹਾ, ‘‘ਸਾਡਾ ਮਿਸ਼ਨ ਸਾਰੇ ਆਕਾਰ ਦੇ ਕਾਰੋਬਾਰਾਂ ਲਈ ਲੌਜਿਸਟਿਕਸ ਨੂੰ ਸਰਲ ਬਣਾਉਣਾ ਹੈ। ਅਸੀਂ ਰਵਾਇਤੀ ਮਾਲ ਅਤੇ ਲੌਜਿਸਟਿਕ ਪ੍ਰਕਿਰਿਆਵਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ। ਸਾਡਾ ਟੀਚਾ ਅਜਿਹੇ ਹੱਲ ਪ੍ਰਦਾਨ ਕਰਨਾ ਹੈ ਜੋ ਨਾ ਸਿਰਫ ਕੁਸ਼ਲ ਹਨ, ਬਲਕਿ ਵਾਤਾਵਰਣ ਪ੍ਰਤੀ ਵੀ ਚੇਤੰਨ ਹਨ।’’

ਤੋਹਫ਼ੇ ਦੇ ਸਬੰਧ ’ਚ, ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਕਰਮਚਾਰੀ ਭਲਾਈ ਪ੍ਰੋਗਰਾਮ ਨੂੰ ਲਾਗੂ ਕਰਨ ਨਾਲ ਨਾ ਸਿਰਫ ਕਰਮਚਾਰੀਆਂ ਦੀ ਸੰਤੁਸ਼ਟੀ ’ਚ ਸੁਧਾਰ ਹੁੰਦਾ ਹੈ ਬਲਕਿ ਉਤਪਾਦਕਤਾ ਅਤੇ ਸ਼ਮੂਲੀਅਤ ਵੀ ਵਧਦੀ ਹੈ, ਕਿਉਂਕਿ ਪ੍ਰੇਰਿਤ ਕਰਮਚਾਰੀਆਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਵਧੇਰੇ ਹੁੰਦੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement