ਕੋਲ ਇੰਡੀਆ ਨੇ ਗ੍ਰੈਫਾਈਟ ਪ੍ਰਾਜੈਕਟ ਨਾਲ ਗੈਰ-ਕੋਲਾ ਮਾਈਨਿੰਗ ’ਚ ਕਦਮ ਰਖਿਆ
Published : Jul 21, 2024, 10:18 pm IST
Updated : Jul 21, 2024, 10:18 pm IST
SHARE ARTICLE
Representative Image.
Representative Image.

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਖੱਟਾਲੀ ਛੋਟੇ ਗ੍ਰੈਫਾਈਟ ਬਲਾਕ ਦਾ ਲਾਇਸੈਂਸ ਪ੍ਰਾਪਤ ਕੀਤਾ

ਕੋਲਕਾਤਾ: ਕੋਲ ਇੰਡੀਆ ਲਿਮਟਿਡ (CIL) ਨੇ ਕੋਲੇ ਤੋਂ ਇਲਾਵਾ ਅਪਣੇ ਕੰਮਕਾਜ ’ਚ ਵੰਨ-ਸੁਵੰਨਤਾ ਲਿਆਉਣ ਲਈ ਗ੍ਰੈਫਾਈਟ ਮਾਈਨਿੰਗ ’ਚ ਕਦਮ ਰੱਖਿਆ ਹੈ।ਖਣਨ ਮੰਤਰਾਲੇ ਦੇ ਹੁਕਮ ਤੋਂ ਬਾਅਦ ਕੰਪਨੀ ਨੂੰ ਗ੍ਰੈਫਾਈਟ ਲਈ ਪ੍ਰਾਸਪੈਕਟਿੰਗ ਅਤੇ ਮਾਈਨਿੰਗ ਲਈ ਇਕ ਸੰਯੁਕਤ ਲਾਇਸੈਂਸ ਦਿਤਾ ਗਿਆ ਹੈ। 

ਇਹ ਲਾਇਸੈਂਸ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਖੱਟਾਲੀ ਛੋਟੇ ਗ੍ਰੈਫਾਈਟ ਬਲਾਕ ਨਾਲ ਸਬੰਧਤ ਹੈ। ਕੋਲ ਇੰਡੀਆ ਦੇ ਡਾਇਰੈਕਟਰ ਬਿਜ਼ਨਸ ਡਿਵੈਲਪਮੈਂਟ ਦੇਵਾਸ਼ੀਸ਼ ਨੰਦਾ ਨੇ ਕਿਹਾ ਕਿ ਕੋਲੇ ਤੋਂ ਇਲਾਵਾ ਇਹ ਸਾਡਾ ਪਹਿਲਾ ਖਣਿਜ ਹੈ।

ਕੋਲ ਇੰਡੀਆ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਕੰਪੋਜ਼ਿਟ ਲਾਇਸੈਂਸ ਇਕ ਸਾਲ ਲਈ ਹੈ ਅਤੇ ਮਾਈਨਿੰਗ ਲੀਜ਼ ਤਿੰਨ ਸਾਲ ਲਈ ਹੈ। ਇਹ ਪ੍ਰਾਜੈਕਟ ਇਸ ਸਮੇਂ ਸ਼ੁਰੂਆਤੀ ਪੜਾਅ ’ਤੇ ਹੈ, ਜਿਸ ਲਈ ਹੋਰ ਖੋਜ ਦੀ ਲੋੜ ਹੈ। ਨੰਦਾ ਨੇ ਕਿਹਾ ਕਿ ਪ੍ਰਾਜੈਕਟ ਲਈ ਪੂੰਜੀਗਤ ਖਰਚ ਦਾ ਅੰਦਾਜ਼ਾ ਲਗਾਉਣਾ ਬਹੁਤ ਜਲਦਬਾਜ਼ੀ ਹੋਵੇਗੀ। 

Tags: coal mine

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement