Rupee Vs. Dollar : ਰੁਪਿਆ ਨੌ ਪੈਸੇ ਡਿੱਗ ਦੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Published : Nov 20, 2023, 5:51 pm IST
Updated : Nov 20, 2023, 5:51 pm IST
SHARE ARTICLE
Rupee Vs. Dollar
Rupee Vs. Dollar

83.35 ਰੁਪਏ ਪ੍ਰਤੀ ਡਾਲਰ ਹੋਈ ਰੁਪਏ ਦੀ ਕੀਮਤ

Rupee Vs. Dollar : ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਨਕਾਰਾਤਮਕ ਰੁਖ ਵਿਚਕਾਰ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੀ ਗਿਰਾਵਟ ਨਾਲ 83.35 ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।

ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਨਾਲ ਸਥਾਨਕ ਮੁਦਰਾ ਦੀ ਭਾਵਨਾ ਪ੍ਰਭਾਵਤ ਹੋਈ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਡਾਲਰ ਦੇ ਮੁਕਾਬਲੇ 83.25 ’ਤੇ ਖੁੱਲ੍ਹਿਆ। ਵਪਾਰ ਦੇ ਅੰਤ ’ਤੇ ਇਹ 83.35 ਪ੍ਰਤੀ ਡਾਲਰ ਦੇ ਅਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਇਹ ਪਿਛਲੀ ਬੰਦ ਕੀਮਤ ਤੋਂ ਨੌਂ ਪੈਸੇ ਦੀ ਗਿਰਾਵਟ ਹੈ। ਸ਼ੁਕਰਵਾਰ ਨੂੰ ਰੁਪਿਆ 83.27 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ।

ਇਸ ਦੌਰਾਨ ਦੁਨੀਆਂ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.42 ਫੀ ਸਦੀ ਡਿੱਗ ਕੇ 103.48 ’ਤੇ ਆ ਗਿਆ।  ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.66 ਫੀਸਦੀ ਵੱਧ ਕੇ 81.14 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।

ਜਦਕਿ ਸੋਮਵਾਰ ਨੂੰ ਬੀ.ਐਸ.ਈ. ਸੈਂਸੈਕਸ 139.58 ਅੰਕ ਡਿੱਗ ਕੇ 65,655.15 ’ਤੇ ਅਤੇ ਐਨ.ਐਸ.ਈ. ਨਿਫਟੀ 37.80 ਅੰਕ ਡਿੱਗ ਕੇ 19,694 ਅੰਕ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁਕਰਵਾਰ ਨੂੰ 477.76 ਕਰੋੜ ਰੁਪਏ ਦੇ ਸ਼ੇਅਰ ਵੇਚੇ।

(For more news apart from Rupee Vs. Dollar, stay tuned to Rozana Spokesman)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement