RBI ਦਾ ਹੁਕਮ, 31 ਮਾਰਚ ਤਕ ਖੁੱਲ੍ਹੇ ਰਹਿਣਗੇ ਏਜੰਸੀ ਬੈਂਕ, ਐਤਵਾਰ ਨੂੰ ਵੀ ਨਹੀਂ ਹੋਵੇਗੀ ਛੁੱਟੀ
Published : Mar 20, 2024, 10:40 pm IST
Updated : Mar 20, 2024, 10:41 pm IST
SHARE ARTICLE
RBI
RBI

ਸਰਕਾਰੀ ਕੰਮਕਾਜ ਲਈ ਸਾਰੀਆਂ ਸਬੰਧਤ ਬ੍ਰਾਂਚਾਂ ਰਹਿਣਗੀਆਂ ਖੁਲ੍ਹੀਆਂ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ 31 ਮਾਰਚ ਨੂੰ ਸਰਕਾਰੀ ਕੰਮਕਾਜ ਲਈ ਅਪਣੀਆਂ ਬ੍ਰਾਂਚਾਂ ਖੋਲ੍ਹਣ ਦਾ ਹੁਕਮ ਦਿਤਾ ਹੈ। ਯਾਨੀਕਿ RBI ਹੇਠ ਆਉਣ ਵਾਲੇ ਬੈਂਕ ਐਤਵਾਰ 31 ਮਾਰਚ 2024 ਨੂੰ ਜਨਤਾ ਲਈ ਖੁਲ੍ਹੇ ਰਹਿਣਗੇ। RBI ਨੇ ਬੁਧਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। 31 ਮਾਰਚ ਨੂੰ ਐਤਵਾਰ ਹੈ ਅਤੇ ਇਹ ਮੌਜੂਦਾ ਵਿੱਤੀ ਵਰ੍ਹੇ ਦਾ ਆਖ਼ਰੀ ਦਿਨ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰੀ ਪ੍ਰਾਪਤੀਆਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ 31 ਮਾਰਚ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ। 

ਕੁਝ ਪਬਲਿਸ ਸੈਕਟਰ ਬੈਂਕਾਂ ਦੀ ਗਿਣਤੀ ’ਚ RBI ਹੇਠ ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਸ਼ਾਮਲ ਹਨ। ਇਸ ਦੌਰਾਨ ਕੁਝ ਪ੍ਰਾਈਵੇਟ ਸੈਕਟਰ ਬੈਂਕ ਵੀ RBI ਦੇ ਏਜੰਸੀ ਬੈਂਕਾਂ ਹੇਠ ਸੂਚੀਬੱਧ ਹਨ ਜਿਨ੍ਹਾਂ ’ਚ ਐਕਸਿਸ ਬੈਂਕ ਲਿਮਟਡ, ਸਿਟੀ ਯੂਨੀਅਨ ਬੈਂਕ ਲਿਮਟਡ, ਡੀ.ਸੀ.ਬੀ. ਬੈਂਕ ਲਿਮਟਡ, ਫ਼ੈਡਰਲ ਬੈਂਕ ਲਿਮਟਡ, ਐਚ.ਡੀ.ਐਫ਼.ਸੀ. ਬੈਂਕ ਲਿਮਟਡ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਲਿਮਟਡ ਸ਼ਾਮਲ ਹਨ। 

ਦਰਅਸਲ 24 ਅਤੇ 25 ਮਾਰਚ ਨੂੰ ਵੀ ਛੁੱਟੀ ਹੈ ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਬੈਂਕ ਲਗਾਤਾਰ ਦੋ ਦਿਨ ਬੰਦ ਰਹਿਣਗੇ। 24 ਤਰੀਕ ਨੂੰ ਐਤਵਾਰ ਹੈ ਅਤੇ 25 ਨੂੰ ਹੋਲੀ ਦੀ ਛੁੱਟੀ ਹੈ ਜਿਸ ਕਾਰਨ ਜ਼ਿਆਦਾਤਰ ਬੈਂਕਾਂ ’ਚ ਕੰਮਕਾਜ ਨਹੀਂ ਹੋਵੇਗਾ। 

Tags: rbi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement