Gold Price Today: ਅੱਜ ਫਿਰ ਵਧੀਆਂ ਸੋਨੇ ਚਾਂਦੀ ਦੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
Published : Dec 18, 2024, 1:23 pm IST
Updated : Dec 18, 2024, 1:23 pm IST
SHARE ARTICLE
Gold silver Price in India Today Latest News in punjabi
Gold silver Price in India Today Latest News in punjabi

Gold Price Today: ਹਰ ਰੋਜ਼ ਕੀਮਤਾਂ ਵਿਚ ਹੁੰਦਾ ਰਹਿੰਦਾ ਬਦਲਾਅ

Gold silver Price in India Today Latest News in punjabi: ਅੱਜ ਯਾਨੀ 18 ਦਸੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 208 ਰੁਪਏ ਵਧ ਕੇ 76,570 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 76,362 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਚਾਂਦੀ ਦੀ ਕੀਮਤ ਵੀ ਅੱਜ 425 ਰੁਪਏ ਵਧ ਕੇ 88,950 ਰੁਪਏ 'ਤੇ ਪਹੁੰਚ ਗਈ ਹੈ। ਕੱਲ੍ਹ ਚਾਂਦੀ 88,525 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੇ ਨਾਲ ਹੀ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨਾ 79,681 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਸੀ।

4 ਮਹਾਨਗਰਾਂ ਵਿਚ ਸੋਨੇ ਦੀ ਕੀਮਤ
ਚੰਡੀਗੜ੍ਹ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 71,500 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 79,990 ਰੁਪਏ ਹੈ।
ਦਿੱਲੀ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 71,500 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 79,990 ਰੁਪਏ ਹੈ।
ਮੁੰਬਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 71,350 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 77,840 ਰੁਪਏ ਹੈ।
ਕੋਲਕਾਤਾ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 71,350 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 77,840 ਰੁਪਏ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement