ਮੁਲਾਜ਼ਮਾਂ ਨੂੰ ਖਾਣਾ ਤੇ ਟਰਾਂਸਪੋਰਟ ਦੇਣ ਬਦਲੇ ਕੰਪਨੀਆਂ ਨੂੰ ਮਿਲ ਸਕਦੈ ਆਈ.ਟੀ.ਸੀ.
Published : Jul 12, 2018, 1:05 pm IST
Updated : Jul 12, 2018, 1:05 pm IST
SHARE ARTICLE
Employees
Employees

ਮੁਲਾਜ਼ਮਾਂ ਨੂੰ ਜੀ.ਐਸ.ਟੀ. ਤਹਿਤ ਛੇਤੀ ਹੀ ਵੱਡੀ ਸੌਗਾਤ ਮਿਲ ਸਕਦੀ ਹੈ। ਅਪਣੇ ਕਰਮਚਾਰੀਆਂ ਨੂੰ ਖਾਣਾ, ਟਰਾਂਸਪੋਰਟ ਤੇ ਇੰਸ਼ੋਰੈਂਸ ਦੇਣ ਬਦਲੇ ਕੰਪਨੀਆਂ ਨੂੰ ਇਸ ...

ਨਵੀਂ ਦਿੱਲੀ, ਮੁਲਾਜ਼ਮਾਂ ਨੂੰ ਜੀ.ਐਸ.ਟੀ. ਤਹਿਤ ਛੇਤੀ ਹੀ ਵੱਡੀ ਸੌਗਾਤ ਮਿਲ ਸਕਦੀ ਹੈ। ਅਪਣੇ ਕਰਮਚਾਰੀਆਂ ਨੂੰ ਖਾਣਾ, ਟਰਾਂਸਪੋਰਟ ਤੇ ਇੰਸ਼ੋਰੈਂਸ ਦੇਣ ਬਦਲੇ ਕੰਪਨੀਆਂ ਨੂੰ ਇਸ 'ਤੇ ਇਨਪੁਟ ਟੈਕਸ ਕ੍ਰੈਡਿਟ ਹਾਸਲ ਕਰਨ ਦੀ ਸਹੂਲਤ ਦਿਤੀ ਜਾ ਸਕਦੀ ਹੈ। ਜੀ.ਐਸ.ਟੀ. ਐਕਟ ਵਿਚ ਪ੍ਰਸਤਾਵਤ ਸੋਧ ਵਿਚ ਇਹ ਵੀ ਇਕ ਪ੍ਰਸਤਾਵ ਹੈ। ਇਸ ਨੂੰ ਸੰਸਦ ਤੇ ਸੂਬਾਈ ਵਿਧਾਨ ਸਭਾਵਾਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਜਿਹਾ ਸੰਭਵ ਹੋ ਸਕੇਗਾ। 

ਕੇਂਦਰ ਸਰਕਾਰ ਜੀ.ਐਸ.ਟੀ. ਕਨੂੰਨ 'ਚ ਵੱਡੇ ਪੱਧਰ 'ਤੇ ਬਦਲਾਵ ਕਰਨ ਜਾ ਰਹੀ ਹੈ। ਇਸ ਲਈ ਇਕ ਡਰਾਫ਼ਟ ਤਿਆਰ ਕਰ ਲਿਆ ਗਿਆ ਹੈ। ਇਸ ਮੁਤਾਬਕ ਕੁਲ 46 ਸੋਧਾਂ ਪ੍ਰਸਤਾਵਤ ਹਨ। ਇਸ ਵਿਚ ਜੀ.ਐਸ.ਟੀ. ਰਿਟਰਨ ਭਰਨ ਦੇ ਨਵੇਂ ਤਰੀਕੇ, ਰਿਵਰਸ ਚਾਰਜ ਮੈਕੇਨਿਜਮ ਵਿਚ ਬਦਲਾਵ, ਵੱਖ-ਵੱਖ ਵਰਟੀਕਲ ਦੀਆਂ ਕੰਪਨੀਆਂ ਦਾ ਰਜਿਸਟ੍ਰੇਸ਼ਨ ਵੀ ਵੱਖ-ਵੱਖ ਕਰਨ ਸਮੇਤ ਹੋਰ ਪ੍ਰਸਤਾਵ ਸ਼ਾਮਲ ਹਨ।

ਡਰਾਫ਼ਟ ਸੋਧ 'ਤੇ ਨਜ਼ਰ ਮਾਰੀਏ ਤਾਂ ਕੰਪਨੀਆਂ ਨੂੰ ਅਪਣੇ ਕਰਮਚਾਰੀਆਂ ਨੂੰ ਖਾਣ-ਪੀਣ, ਸਿਹਤ ਸਹੂਲਤਾਂ, ਜੀਵਨ ਬੀਮਾ, ਮੋਟਰ ਵਹੀਕਲ ਸਮੇਤ ਹੋਰ ਫ਼ਾਇਦੇ ਦੇਣ ਬਦਲੇ ਇਨਪੁਟ ਟੈਕਸ ਕ੍ਰੈਡਿਟ ਦੀ ਸਹੂਲਤ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੋਧ ਵਿਚ ਆਊਟਡੋਰ ਕੈਟਰਿੰਗ, ਬਿਊਟੀ ਟਰੀਟਮੈਂਟ, ਕਾਸਮੈਟਿਕ ਤੇ ਪਲਾਸਟਿਕ ਸਰਜਰੀ, ਏਅਰਕਰਾਫ਼ਟ ਦੀ ਰੇਂਟਿੰਗ ਸਮੇਤ ਕਈ ਹੋਰ ਸੇਵਾਵਾਂ ਉੱਤੇ ਇਨਪੁਟ ਟੈਕਸ ਕ੍ਰੇਡਿਟ ਦਾ ਫ਼ਾਇਦਾ ਨਹੀਂ ਮਿਲੇਗਾ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement