ਦੱਖਣ ਦੇ ਦਿੱਗਜ ਨੇਤਾ ਨੇ ਦਿੱਤਾ ਪਟਰੌਲ ਕੀਮਤਾਂ 'ਚ 19.34 ਰੁਪਏ ਦੀ ਕਟੌਤੀ ਦਾ ਫਾਰਮੂਲਾ
Published : Nov 11, 2018, 6:03 pm IST
Updated : Nov 11, 2018, 6:03 pm IST
SHARE ARTICLE
Petrol Price
Petrol Price

ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ 18 ਅਕਤੂਬਰ ਤੋਂ ਲਗਾਤਾਰ ਕਟੌਤੀ ਜਾਰੀ ਹੈ। ਐਤਵਾਰ ਨੂੰ ਦਿੱਲੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 16 ਪੈਸੇ ਪ੍ਰਤੀ ਲੀਟਰ ਦੀ ਕਮੀ ...

ਚੇਨਈ (ਭਾਸ਼ਾ): ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ 18 ਅਕਤੂਬਰ ਤੋਂ ਲਗਾਤਾਰ ਕਟੌਤੀ ਜਾਰੀ ਹੈ। ਐਤਵਾਰ ਨੂੰ ਦਿੱਲੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 16 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਈ ਹੈ। ਇਸ ਤੋਂ ਬਾਅਦ ਰਾਜਧਾਨੀ ਵਿਚ ਪਟਰੌਲ ਦੇ ਮੁੱਲ 77.73 ਰੁਪਏ ਪ੍ਰਤੀ ਲੀਟਰ ਹੋ ਗਿਆ। ਉਥੇ ਹੀ ਡੀਜ਼ਲ ਦੀਆਂ ਕੀਮਤਾਂ ਵਿਚ 12 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਣ ਤੋਂ ਬਾਅਦ ਐਤਵਾਰ ਨੂੰ ਇਸ ਦੇ ਰੇਟ 72.46 ਰੁਪਏ ਪ੍ਰਤੀ ਲੀਟਰ ਹੋ ਗਏ।

Petrol, diesel prices cut once againPetrol, diesel 

ਵਿਰੋਧੀ ਪੱਖ ਦੇ ਕਈ ਨੇਤਾ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਨੂੰ ਗੈਰ -ਲੋੜੀਂਦੇ ਦੱਸ ਰਹੇ ਹਨ। ਪੀਐਮਕੇ ਦੇ ਸੰਸਥਾਪਕ ਐਸ. ਰਾਮਦਾਸ ਇਨ੍ਹਾਂ ਵਿਚੋਂ ਇਕ ਹਨ। ਉਨ੍ਹਾਂ ਨੇ ਪਟਰੌਲ ਦੀਆਂ ਕੀਮਤਾਂ ਵਿਚ 19.34 ਰੁਪਏ ਜਦੋਂ ਕਿ ਡੀਜ਼ਲ ਵਿਚ 18.20 ਰੁਪਏ ਦੀ ਕਟੌਤੀ ਦੀ ਮੰਗ ਕੀਤੀ ਹੈ। ਐਸ. ਰਾਮਦਾਸ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਗਿਰਾਵਟ ਦੇ ਬਾਵਜੂਦ ਪਟਰੌਲ ਅਤੇ ਡੀਜ਼ਲ ਦੀਆਂ ਥੋਕ ਦੀਆਂ ਕੀਮਤਾਂ ਉੱਚੀ ਰੱਖਣਾ ਡਾਕਾ ਮਾਰਨ ਵਰਗਾ ਹੈ।

S. RamadossS. Ramadoss

ਰਾਮਦਾਸ ਨੇ ਇਕ ਬਿਆਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਤਿੰਨ ਅਕਤੂਬਰ ਦੇ 77.96 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ 22.87 ਫੀ ਸਦੀ ਘੱਟ ਕੇ 60.13 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਦੇ ਮੁੱਲ ਵਿਚ ਗਿਰਾਵਟ ਤੋਂ ਬਾਅਦ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਨੁਪਾਤਕ ਕਮੀ ਆਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਕ੍ਰਮਵਾਰ 19.34 ਰੁਪਏ ਅਤੇ 18.20 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋਣੀ ਚਾਹੀਦੀ ਹੈ ਅਤੇ ਇਹਨਾਂ ਦੀ ਥੋਕ ਕੀਮਤਾਂ ਕ੍ਰਮਵਾਰ 67.84 ਰੁਪਏ ਅਤੇ 61.37 ਰੁਪਏ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਨਵੰਬਰ, 2017 ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਸੀ ਜੋ ਵਰਤਮਾਨ ਮੁੱਲ ਦੇ ਸਮਾਨ ਹੈ।

DieselDiesel

ਰਾਮਦਾਸ ਨੇ ਕਿਹਾ ਕਿ ਇਕ ਨਵੰਬਰ, 2017 ਨੂੰ ਪਟਰੌਲ ਅਤੇ ਡੀਜ਼ਲ ਦੀ ਥੋਕ ਕੀਮਤਾਂ 71.65 ਰੁਪਏ ਅਤੇ 60.79 ਰੁਪਏ ਪ੍ਰਤੀ ਲੀਟਰ ਸਨ। ਚੇਨਈ ਵਿਚ ਸ਼ਨੀਵਾਰ ਨੂੰ ਪਟਰੌਲ 80.90 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਡੀਜ਼ਲ ਦਾ 76.72 ਰੁਪਏ ਪ੍ਰਤੀ ਲੀਟਰ। ਇੰਡੀਅਨ ਆਇਲ ਕਾਰਪੋਰੇਸ਼ਨ ਆਮ ਤੌਰ 'ਤੇ ਤੇਲ ਦੀ ਥੋਕ ਕੀਮਤ ਤੈਅ ਕਰਨ ਦਾ ਵੇਰਵਾ ਦਿੰਦਾ ਹੈ ਪਰ ਤੇਲ ਕੰਪਨੀ 29 ਅਕਤੂਬਰ ਤੋਂ ਬਾਅਦ ਇਸ ਸਬੰਧ ਵਿਚ ਕੋਈ ਵੇਰਵਾ ਨਹੀਂ ਦੇ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement