ਬੈਂਕਾਂ ਦੇ ਮ੍ਰਿਤਕ ਗਾਹਕਾਂ ਨਾਲ ਸਬੰਧਤ ਦਾਅਵੇ ਦੇ ਨਿਪਟਾਰੇ ਦੀ ਪ੍ਰਕਿਰਿਆ ਹੋਵੇਗੀ ਤੇਜ਼
Published : Aug 10, 2025, 10:33 pm IST
Updated : Aug 10, 2025, 10:33 pm IST
SHARE ARTICLE
RBI
RBI

RBI ਨੇ ਬੈਂਕਾਂ ਦੇ ਮ੍ਰਿਤਕ ਗਾਹਕਾਂ ਨਾਲ ਸਬੰਧਤ ਦਾਅਵੇ ਦੇ ਨਿਪਟਾਰੇ ਲਈ ਮਿਆਰੀ ਫਾਰਮ ਪੇਸ਼ ਕੀਤੇ 

ਮੁੰਬਈ : ਭਾਰਤੀ ਰਿਜ਼ਰਵ ਬੈਂਕ (RBI) ਨੇ ਮ੍ਰਿਤਕ ਗਾਹਕਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਉਤੇ  ਦਾਅਵਿਆਂ ਦੀ ਪ੍ਰਕਿਰਿਆ ਲਈ ਫਾਰਮਾਂ ਨੂੰ 15 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਮਿਆਰੀ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਨਿਪਟਾਰੇ ’ਚ ਦੇਰੀ ਲਈ ਨਾਮਜ਼ਦ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਬਣਾਈ ਹੈ।

ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖਾਤਿਆਂ ਅਤੇ ਮ੍ਰਿਤਕ ਬੈਂਕ ਗਾਹਕਾਂ ਦੇ ਸੁਰੱਖਿਅਤ ਹਿਰਾਸਤ ਜਾਂ ਸੁਰੱਖਿਅਤ ਜਮ੍ਹਾਂ ਲਾਕਰਾਂ ਵਿਚ ਰੱਖੀਆਂ ਚੀਜ਼ਾਂ ਦੇ ਸਬੰਧ ਵਿਚ ਦਾਅਵਿਆਂ ਦੇ ਨਿਪਟਾਰੇ ਲਈ ਮਿਆਰੀ ਪ੍ਰਕਿਰਿਆਵਾਂ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ। ਉਦੇਸ਼ ਨਿਪਟਾਰੇ ਨੂੰ ਵਧੇਰੇ ਸੁਵਿਧਾਜਨਕ ਅਤੇ ਸਰਲ ਬਣਾਉਣਾ ਹੈ। 

ਇਸ ਦਿਸ਼ਾ ’ਚ ਕੇਂਦਰੀ ਬੈਂਕ ਨੇ ‘ਖਰੜਾ ਸਰਕੂਲਰ- ਰਿਜ਼ਰਵ ਬੈਂਕ ਆਫ ਇੰਡੀਆ (ਬੈਂਕਾਂ ਦੇ ਮ੍ਰਿਤਕ ਗਾਹਕਾਂ ਦੇ ਸਬੰਧ ’ਚ ਦਾਅਵਿਆਂ ਦਾ ਨਿਪਟਾਰਾ) ਨਿਰਦੇਸ਼, 2025’ ਜਾਰੀ ਕੀਤਾ ਹੈ ਅਤੇ ਇਸ ਉਤੇ  27 ਅਗੱਸਤ  ਤਕ  ਟਿਪਣੀਆਂ ਅਤੇ ਸੁਝਾਅ ਮੰਗੇ ਹਨ। ਖਰੜੇ ਵਿਚ ਕਿਹਾ ਗਿਆ ਹੈ ਕਿ ਬੈਂਕ ਦਾਅਵਿਆਂ ਅਤੇ ਹੋਰ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਮਿਆਰੀ ਫਾਰਮਾਂ ਦੀ ਵਰਤੋਂ ਕਰੇਗਾ। ਇਸ ਵਿਚ ਦਾਅਵਿਆਂ ਦੇ ਨਿਪਟਾਰੇ ਵਿਚ ਦੇਰੀ ਲਈ ਮੁਆਵਜ਼ੇ ਦਾ ਵੀ ਪ੍ਰਬੰਧ ਹੈ।

Tags: rbi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement