Amazon ਤੋਂ ਖਰੀਦਿਆ 1 ਲੱਖ ਦਾ ਲੈਪਟਾਪ, ਜਦੋਂ ਲੈਪਟਾਪ ਘਰ ਪਹੁੰਚਿਆ ਤਾਂ ਉੱਡੇ ਹੋਸ਼
Published : May 9, 2024, 2:58 pm IST
Updated : May 9, 2024, 2:58 pm IST
SHARE ARTICLE
 laptop
laptop

ਰਾਹੁਲ ਦਾਸ ਨੇ ਜਦੋਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਲੈਪਟਾਪ ਦੀ ਵਾਰੰਟੀ ਚੈੱਕ ਕੀਤੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ

Amazon's Delivery  : ਹਾਲ ਹੀ 'ਚ Amazon 'ਤੇ ਇੱਕ ਸੇਲ ਖਤਮ ਹੋਈ ਹੈ ਅਤੇ ਇਸ ਦੌਰਾਨ ਕਈ ਲੋਕਾਂ ਨੇ ਆਰਡਰ ਕੀਤੇ ਸਨ। ਅਜਿਹਾ ਹੀ ਇਕ ਆਰਡਰ ਰੋਹਨ ਦਾਸ ਨੇ ਕੀਤਾ ਅਤੇ ਜਦੋਂ 1 ਲੱਖ ਰੁਪਏ ਦਾ ਲੈਪਟਾਪ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਇਹ ਪੋਸਟ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

ਰੋਹਨ ਦਾਸ ਨੇ 30 ਅਪ੍ਰੈਲ ਨੂੰ Amazon ਤੋਂ ਇੱਕ ਲੈਪਟਾਪ ਆਰਡਰ ਕੀਤਾ, ਜਿਸ ਦੀ ਕੀਮਤ 1 ਲੱਖ ਰੁਪਏ ਹੈ। ਇਸ ਤੋਂ ਬਾਅਦ ਇਹ ਆਰਡਰ 7 ਮਈ ਨੂੰ ਘਰ ਡਿਲਿਵਰ ਹੋਇਆ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ।

ਲੈਪਟਾਪ ਦੀ ਅਧਿਕਾਰਤ ਵੈੱਬਸਾਈਟ 'ਤੇ ਚੈੱਕ ਕੀਤੀ ਵਾਰੰਟੀ 

ਰਾਹੁਲ ਦਾਸ ਨੇ ਜਦੋਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਲੈਪਟਾਪ ਦੀ ਵਾਰੰਟੀ ਚੈੱਕ ਕੀਤੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਵਾਰੰਟੀ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸਦੀ ਵਾਰੰਟੀ ਦਸੰਬਰ 2023 ਤੋਂ ਸ਼ੁਰੂ ਹੋ ਚੁੱਕੀ ਹੈ, ਯਾਨੀ ਇਹ ਪਹਿਲਾਂ ਤੋਂ ਹੀ ਇਸਤੇਮਾਲ ਕੀਤੇ ਜਾਣ ਵਾਲਾ ਪ੍ਰੋਡੈਕਟ ਹੈ।

ਰਾਹੁਲ ਨੇ ਵੀਡੀਓ 'ਚ ਦੱਸਿਆ ਕਿ ਉਹ ਲੈਪਟਾਪ ਨੂੰ ਲੈ ਕੇ ਕਾਫੀ ਨਿਰਾਸ਼ ਹੈ। ਉਨ੍ਹਾਂ ਨੇ ਹੋਰ ਲੋਕਾਂ ਨੂੰ ਕਿਹਾ ਕਿ ਉਹ ਐਮਾਜ਼ਾਨ ਤੋਂ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਸਾਵਧਾਨ ਰਹਿਣ। ਆਰਡਰ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। 

 

ਸੋਸ਼ਲ ਮੀਡੀਆ 'ਤੇ ਲਿਖੀ ਪੋਸਟ ਅਤੇ ਪਾਈ ਵੀਡੀਓ 

ਉਸ ਨੇ ਆਪਣੀ ਪੋਸਟ ਦਾ ਸਿਰਲੇਖ  Amazon ਦਾ ਸਕੈਮ ਦੱਸਿਆ ਹੈ। ਇਸ ਤੋਂ ਬਾਅਦ ਇਸ ਪੋਸਟ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਅਚਾਨਕ ਇਸ 'ਤੇ ਕਮੈਂਟਸ ਦਾ ਹੜ੍ਹ ਆ ਗਿਆ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਕਿਹਾ ਕਿ ਅਮੇਜ਼ਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਈ ਉਪਭੋਗਤਾਵਾਂ ਨੇ ਲਿਖਿਆ ਕਿ ਇਸਨੂੰ ਕਾਯੂਮਰ ਅਦਾਲਤ ਵਿੱਚ ਲਿਜਾਇਆ ਜਾਵੇ।

ਐਮਾਜ਼ਾਨ ਨੇ ਸਪੱਸ਼ਟੀਕਰਨ ਦਿੱਤਾ ਅਤੇ ਮੁਆਫੀ ਮੰਗੀ

ਅਮੇਜ਼ਨ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਲਈ ਮੁਆਫੀ ਵੀ ਮੰਗੀ ਹੈ। ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਦਾਸ ਨੇ ਲੈਪਟਾਪ ਦਾ ਰਿਸਪੌਂਸ ਵੀ ਸਾਂਝਾ ਕੀਤਾ, ਜਿਸ ਵਿੱਚ ਲੈਪਟਾਪ ਦੀ ਅਧਿਕਾਰਤ ਟੀਮ ਨੇ ਸਪੱਸ਼ਟ ਕੀਤਾ ਕਿ ਉਹ ਨਿਰਮਾਣ ਮਿਤੀ ਨੂੰ ਬਰਕਰਾਰ ਰੱਖਦੇ ਹਨ, ਪਰ ਵਾਰੰਟੀ ਦੀ ਸ਼ੁਰੂਆਤ ਗਾਹਕ ਦੇ ਖਰੀਦਣ ਦੀ ਡੇਟ ਦੇ ਨਾਲ ਹੀ ਸ਼ੁਰੂ ਹੁੰਦੀ ਹੈ। 

ਆਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨ ਰਹੋ

ਇਹ ਔਨਲਾਈਨ ਖਰੀਦਦਾਰਾਂ ਲਈ ਇੱਕ ਮਹੱਤਵਪੂਰਨ ਸਬਕ ਹੈ। ਕਈ ਲੋਕ ਇੰਟਰਨੈੱਟ 'ਤੇ ਵਾਰੰਟੀ ਆਦਿ ਚੈੱਕ ਨਹੀਂ ਕਰਦੇ, ਇਸ ਲਈ ਉਹ ਇਸ 'ਚ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਹਮੇਸ਼ਾ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement