ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ, ਹਰੇ ਨਿਸ਼ਾਨ 'ਚ ਖੁੱਲੇ ਸੈਂਸੈਕਸ ਅਤੇ ਨਿਫ਼ਟੀ
Published : Aug 8, 2018, 1:14 pm IST
Updated : Aug 8, 2018, 1:14 pm IST
SHARE ARTICLE
Sensex
Sensex

ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਦੇ ਨਾਲ ਖੁੱਲ੍ਹਿਆ। ਸੈਂਸੈਕਸ ਵਿਚ 90.44 ਅੰਕ ਜਦਕਿ ਨਿਫ਼ਟੀ ਵਿਚ 33.7 ਅੰਕਾਂ ਦੀ ਤੇਜੀ ਨਾਲ ਹੌਲੀ ਹੌਲੀ 37,756.60 ਅਤੇ...

ਨਵੀਂ ਦਿੱਲੀ : ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਦੇ ਨਾਲ ਖੁੱਲ੍ਹਿਆ। ਸੈਂਸੈਕਸ ਵਿਚ 90.44 ਅੰਕ ਜਦਕਿ ਨਿਫ਼ਟੀ ਵਿਚ 33.7 ਅੰਕਾਂ ਦੀ ਤੇਜੀ ਨਾਲ ਹੌਲੀ ਹੌਲੀ 37,756.60 ਅਤੇ 11,423.15 ਅੰਕਾਂ ਤੋਂ ਕਾਰੋਬਾਰ ਦੀ ਸ਼ੁਰੂਆਤ ਹੋਈ। ਬਾੰਬੇ ਸਟਾਕ ਐਕਸਚੇਂਜ (ਬੀਐਸਈ) ਦੇ 31 ਸ਼ੇਅਰਾਂ ਦੇ ਸੂਚਕ ਅੰਕ ਸੈਂਸੈਕਸ ਉਤੇ 23 ਸ਼ੇਅਰਾਂ ਵਿਚ ਖਰੀਦਾਰੀ ਦਾ ਮਾਹੌਲ ਦਿਖਿਆ ਜਦਕਿ 8 ਸ਼ੇਅਰਾਂ ਵਿਚ ਬਿਕਵਾਲੀ ਦਾ ਆਲਮ ਸੀ। ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ ਦੇ ਸੂਚਕ ਅੰਕ ਨਿਫ਼ਟੀ ਵਿਚ 22 ਸ਼ੇਅਰਾਂ ਦੀਆਂ ਕੀਮਤਾਂ ਚੜ੍ਹ ਗਈਆਂ ਜਦਕਿ 28 ਸ਼ੇਅਰਾਂ ਦੇ ਮੁੱਲ ਘੱਟ ਰਹੇ ਸਨ।  

Sensex up Sensex up

ਇਸ ਦੌਰਾਨ ਬੀਐਸਈ 'ਤੇ ਚੜ੍ਹਨ ਵਾਲੇ ਸ਼ੇਅਰਾਂ ਵਿਚ ਵਕਰਾਣਗੀ (9.30 ਫ਼ੀ ਸਦੀ), ਇਨੋਕਸ ਲੀਜਰ (6.87 ਫ਼ੀ ਸਦੀ), ਇਨੋਕਸ ਵਿੰਡ (6.27 ਫ਼ੀ ਸਦੀ), ਟਾਟਾ ਸਟੀਲ (5.87 ਫ਼ੀ ਸਦੀ) ਜਦਕਿ ਕਵਾਲਿਟੀ (4.97 ਫ਼ੀ ਸਦੀ)  ਸ਼ਾਮਿਲ ਰਹੇ। ਉਧਰ, ਨਿਫ਼ਟੀ 50 ਵਿਚ ਹਿੰਡਾਲਕੋ ਦੇ ਸ਼ੇਅਰ 2.12 ਫ਼ੀ ਸਦੀ, ਜੀਲ ਦੇ 1.56 ਫ਼ੀ ਸਦੀ, ਕੋਲ ਇੰਡੀਆ ਦੇ 1 ਫ਼ੀ ਸਦੀ, ਟਾਟਾ ਸਟੀਲ ਦੇ 0.99 ਫ਼ੀ ਸਦੀ ਜਦਕਿ ਗੇਲ ਦੇ ਸ਼ੇਅਰ 0.97 ਫ਼ੀ ਸਦੀ ਮਜਬੂਤ ਹੋ ਗਏ।  

SensexSensex

ਉਥੇ ਹੀ, ਬੀਐਸਈ 'ਤੇ ਡਿਗਣ ਵਾਲੇ ਸ਼ੇਅਰਾਂ ਵਿਚ ਅਡਾਨੀ ਐਂਟਰਪ੍ਰਾਇਜ਼ਿਜ 5 ਫ਼ੀ ਸਦੀ, ਟਰਾਇਡੈਂਟ 4.85 ਫ਼ੀ ਸਦੀ, ਇਡਲਵਾਇਸ 4.39 ਫ਼ੀ ਸਦੀ, ਟੀਵੀਐਸ ਮੋਟਰ 3.26 ਫ਼ੀ ਸਦੀ ਜਦੋਂ ਕਿ ਅਵੰਤੀ ਫੀਡਸ 3.17 ਫ਼ੀ ਸਦੀ  ਟੁੱਟ ਗਏ। ਇਸ ਦੌਰਾਨ ਨਿਫ਼ਟੀ 'ਤੇ ਐਚਸੀਐਲ ਟੈਕ ਦੇ ਸ਼ੇਅਰਾਂ ਦੇ ਕੀਮਤ 0.95 ਫ਼ੀ ਸਦੀ, ਇੰਫੋਸਿਸ ਦੇ 0.91 ਫ਼ੀ ਸਦੀ, ਐਚਡੀਐਫਸੀ ਦੇ 0.85 ਫ਼ੀ ਸਦੀ, ਗਰਾਸਿਮ ਦੇ 0.76 ਫ਼ੀ ਸਦੀ ਜਦਕਿ ਬੀਪੀਸੀਐਲ ਦੇ ਸ਼ੇਅਰਾਂ ਦੀ ਕੀਮਤ 0.75 ਫ਼ੀ ਸਦੀ ਘੱਟ ਗਈ।  

SensexSensex

ਬਹਰਹਾਲ, ਸੈਂਸੈਕਸ 9.67 ਅੰਕ ਯਾਨੀ 0.03 ਫ਼ੀ ਸਦੀ ਦੀ ਤੇਜੀ ਨਾਲ 37,675.47 ਜਦਕਿ ਨਿਫ਼ਟੀ 2.80 ਅੰਕ ਯਾਨੀ 0.02 ਫ਼ੀ ਸਦੀ ਚੜ੍ਹ ਕੇ 11,392.25 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਨਿਫ਼ਟੀ ਬੈਂਕ, ਨਿਫ਼ਟੀ ਐਫਐਮਸੀਜੀ, ਨਿਫ਼ਟੀ ਮੀਡੀਆ, ਨਿਫ਼ਟੀ ਮੈਟਲ ਅਤੇ ਨਿਫ਼ਟੀ ਪ੍ਰਾਈਵੇਟ ਬੈਂਕ ਜਿਵੇਂ ਸੂਚਕ ਅੰਕਾਂ ਵਿਚ ਤੇਜੀ ਦੇਖੀ ਗਈ ਜਦਕਿ ਨਿਫ਼ਟੀ ਆਟੋ, ਨਿਫ਼ਟੀ ਫਾਇਨੈਂਸ ਸਰਵਿਸਿਜ, ਨਿਫ਼ਟੀ ਆਈਟੀ, ਨਿਫ਼ਟੀ ਫਾਰਮਾ, ਨਿਫ਼ਟੀ ਪੀਐਸਯੂ ਬੈਂਕ ਅਤੇ ਨਿਫ਼ਟੀ ਰੀਐਲਿਟੀ ਲਾਲ ਨਿਸ਼ਾਨ ਵਿਚ ਦਿਖੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement