ਵਿਦੇਸ਼ ਨਿਵੇਸ਼ ਦੇ ਮਾਮਲੇ ’ਚ ਮਹਾਰਾਸ਼ਟਰ ਤੇ ਕਰਨਾਟਕ ਦੀ ਹਿੱਸੇਦਾਰੀ 51 ਫ਼ੀ ਸਦੀ ਰਹੀ : ਸਰਕਾਰ 
Published : Jun 8, 2025, 10:54 pm IST
Updated : Jun 8, 2025, 10:54 pm IST
SHARE ARTICLE
Representarive Image.
Representarive Image.

ਮਹਾਰਾਸ਼ਟਰ ਨੇ ਸੱਭ ਤੋਂ ਵੱਧ 19.6 ਅਰਬ ਡਾਲਰ ਦਾ ਵਿਦੇਸ਼ੀ ਪ੍ਰਵਾਹ ਆਕਰਸ਼ਿਤ ਕੀਤਾ

ਨਵੀਂ ਦਿੱਲੀ : ਉਦਯੋਗ ਅਤੇ ਅੰਦਰੂਨੀ ਵਪਾਰ ਹੱਲਾਸ਼ੇਰੀ ਵਿਭਾਗ (ਡੀ.ਪੀ.ਆਈ.ਆਈ.ਟੀ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ 2024-25 ਦੌਰਾਨ ਦੇਸ਼ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੇ ਪ੍ਰਵਾਹ ’ਚ ਮਹਾਰਾਸ਼ਟਰ ਅਤੇ ਕਰਨਾਟਕ ਦੀ ਹਿੱਸੇਦਾਰੀ 51 ਫੀ ਸਦੀ ਰਹੀ। 

ਮਹਾਰਾਸ਼ਟਰ ਨੇ ਸੱਭ ਤੋਂ ਵੱਧ 19.6 ਅਰਬ ਡਾਲਰ ਦਾ ਵਿਦੇਸ਼ੀ ਪ੍ਰਵਾਹ ਆਕਰਸ਼ਿਤ ਕੀਤਾ ਅਤੇ ਅਪ੍ਰੈਲ-ਮਾਰਚ 2024-25 ਦੌਰਾਨ ਦੇਸ਼ ਦੇ ਕੁਲ ਐਫ.ਡੀ.ਆਈ. ਦਾ 31 ਫ਼ੀ ਸਦੀ ਹਿੱਸਾ ਰਿਹਾ। ਅੰਕੜਿਆਂ ਮੁਤਾਬਕ ਕਰਨਾਟਕ ਨੂੰ ਪਿਛਲੇ ਵਿੱਤੀ ਸਾਲ ’ਚ 6.62 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਮਿਲਿਆ ਹੈ। 

ਇਸ ਤੋਂ ਬਾਅਦ ਦਿੱਲੀ (6 ਅਰਬ ਡਾਲਰ), ਗੁਜਰਾਤ (5.71 ਅਰਬ ਡਾਲਰ), ਤਾਮਿਲਨਾਡੂ (3.68 ਅਰਬ ਡਾਲਰ), ਹਰਿਆਣਾ (3.14 ਅਰਬ ਡਾਲਰ) ਅਤੇ ਤੇਲੰਗਾਨਾ (3 ਅਰਬ ਡਾਲਰ) ਦਾ ਨੰਬਰ ਆਉਂਦਾ ਹੈ। ਮਾਹਰਾਂ ਅਨੁਸਾਰ ਮਹਾਰਾਸ਼ਟਰ ਅਤੇ ਕਰਨਾਟਕ ’ਚ ਸੱਭ ਤੋਂ ਵੱਧ ਪ੍ਰਵਾਹ ਦਾ ਮੁੱਖ ਕਾਰਨ ਬੁਨਿਆਦੀ ਢਾਂਚੇ ’ਚ ਕਾਫ਼ੀ ਸੁਧਾਰ ਹੈ। 

ਇਕ ਅਰਥਸ਼ਾਸਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ’ਚ ਕਾਫੀ ਸੁਧਾਰ ਹੋਇਆ ਹੈ ਅਤੇ ਇਹ ਉਨ੍ਹਾਂ ਨੂੰ ਭਾਰਤ ’ਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਆਕਰਸ਼ਕ ਸਥਾਨ ਬਣਾ ਰਿਹਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਕੁਲ ਐਫ.ਡੀ.ਆਈ., ਜਿਸ ’ਚ ਇਕੁਇਟੀ ਪ੍ਰਵਾਹ, ਮੁੜ ਨਿਵੇਸ਼, ਕਮਾਈ ਅਤੇ ਹੋਰ ਪੂੰਜੀ ਸ਼ਾਮਲ ਹਨ, 14 ਫ਼ੀ ਸਦੀ ਵਧ ਕੇ 81.04 ਅਰਬ ਡਾਲਰ ਹੋ ਗਈ। ਇਹ ਪਿਛਲੇ ਤਿੰਨ ਸਾਲਾਂ ’ਚ ਸੱਭ ਤੋਂ ਵੱਧ ਹੈ। ਵਿੱਤੀ ਸਾਲ 2023-24 ’ਚ ਇਹ 71.3 ਅਰਬ ਡਾਲਰ ਸੀ। 

Tags: investment

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement