2019 ਦੇ ਅਖ਼ੀਰ ਤਕ 75 ਰੁਪਏ ਪ੍ਰਤੀ ਡਾਲਰ ਤਕ ਡਿੱਗ ਸਕਦੀ ਹੈ ਭਾਰਤੀ ਮੁਦਰਾ : ਰੇਟਿੰਗ ਏਜੰਸੀ ਫ਼ਿੱਚ
Published : Dec 7, 2018, 9:35 am IST
Updated : Dec 7, 2018, 9:35 am IST
SHARE ARTICLE
Fitch Rating Agency
Fitch Rating Agency

ਫ਼ਿੱਚ ਰੇਟਿੰਗ ਦਾ ਅੰਦਾਜ਼ਾ ਹੈ ਕਿ 2019 ਦੇ ਅਖ਼ੀਰ ਤਕ ਭਾਰਤੀ ਮੁਦਰਾ ਰੁਪਿਆ ਕਮਜ਼ੋਰ ਹੋ ਕੇ 75 ਰੁਪਏ ਪ੍ਰਤੀ ਡਾਲਰ 'ਤੇ ਆ ਜਾਵੇਗਾ.........

ਨਵੀਂ ਦਿੱਲੀ : ਫ਼ਿੱਚ ਰੇਟਿੰਗ ਦਾ ਅੰਦਾਜ਼ਾ ਹੈ ਕਿ 2019 ਦੇ ਅਖ਼ੀਰ ਤਕ ਭਾਰਤੀ ਮੁਦਰਾ ਰੁਪਿਆ ਕਮਜ਼ੋਰ ਹੋ ਕੇ 75 ਰੁਪਏ ਪ੍ਰਤੀ ਡਾਲਰ 'ਤੇ ਆ ਜਾਵੇਗਾ। ਫ਼ਿੱਚ ਨੇ ਅਪਣੇ ਕੌਮਾਂਤਰੀ ਦ੍ਰਿਸ਼ 'ਚ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਵਧਣ ਅਤੇ ਕੌਮਾਂਤਰੀ ਵਿੱਤ ਮਹਿੰਗਾ ਹੋਣ ਨਾਲ ਰੁਪਏ 'ਚ ਗਿਰਾਵਟ ਆਵੇਗੀ। ਇਸ ਸਮੇਂ ਰੁਪਿਆ 71 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਚਲ ਰਿਹਾ ਹੈ।

ਰੇਟਿੰਗ ਏਜੰਸੀ ਨੇ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਦੇ ਅੰਦਾਜ਼ੇ ਨੂੰ ਵੀ 7.8 ਫ਼ੀ ਸਦੀ ਤੋਂ ਘਟਾ ਕੇ 7.2 ਫ਼ੀ ਸਦੀ ਕਰ ਦਿਤਾ ਹੈ। ਜ਼ਿਆਦਾ ਲਾਗਤ ਅਤੇ ਕਰਜ਼ਾ ਉਪਲਬਧਤਾ 'ਚ ਕਮੀ ਕਰ ਕੇ ਫ਼ਿੱਚ ਨੇ ਅੰਦਾਜ਼ਾ ਘਟਾਇਆ ਹੈ। ਇਸ ਤੋਂ ਪਹਿਲਾਂ ਫ਼ਿੱਚ ਨੇ ਸਤੰਬਰ 'ਚ ਵਿਕਾਸ ਦਰ 7.8 ਫ਼ੀ ਸਦੀ ਅਤੇ ਜੂਨ 'ਚ 7.4 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਫ਼ਿੱਚ ਦਾ ਨਵਾਂ ਅੰਦਾਜ਼ਾ ਚਾਲੂ ਵਿੱਤ ਵਰ੍ਹੇ ਲਈ ਆਰ.ਬੀ.ਆਈ. ਦੇ 7.4 ਫ਼ੀ ਸਦੀ ਤੋਂ ਅਪਣੇ ਪਹਿਲਾਂ ਲਾਏ ਅੰਦਾਜ਼ੇ ਤੋਂ ਕਾਫ਼ੀ ਘੱਟ ਹੈ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement