Gurugram 'ਚ ਪਹੁੰਚੀ ਟੈਸਲਾ ਦੀ ਬਿਨਾ ਡਰਾਈਵਰ ਤੋਂ ਚੱਲਣ ਵਾਲੀ ਕਾਰ

By : JAGDISH

Published : Nov 4, 2025, 5:22 pm IST
Updated : Nov 4, 2025, 5:22 pm IST
SHARE ARTICLE
Tesla's driverless car arrives in Gurugram
Tesla's driverless car arrives in Gurugram

ਬੁਕਿੰਗ ਤੋਂ ਬਾਅਦ ਗ੍ਰਾਹਕਾਂ ਨੂੰ ਕਾਰ ਲੈਣ ਲਈ ਕਰਨਾ ਪਵੇਗਾ ਇਕ ਮਹੀਨੇ ਦਾ ਇੰਤਜ਼ਾਰ

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਟੈਸਲਾ ਦੀ ਇਲੈਕਟ੍ਰਿਕ ਕਾਰ ਨੇ ਗੁਰੂਗ੍ਰਾਮ ’ਚ ਦਸਤਕ ਦੇ ਦਿੱਤੀ ਹੈ। ਟੈਸਲਾ ਨੇ ਸ਼ਹਿਰ ਦੇ ਸਭ ਤੋਂ ਵੱਡੇ ਐਂਬੀਐਂਸ ਮੌਲ ’ਚ ਆਪਣਾ ਨਵਾਂ ਆਟੋਨਾਮਸ ਮਾਡਲ ਲਾਂਚ ਕੀਤਾ। ਇਸ ’ਚ ਬਿਨਾ ਡਰਾਈਵਰ ਤੋਂ ਚੱਲਣ ਵਾਲੇ ਫੀਚਰ ਦਿੱਤੇ ਗਏ ਹਨ ਹਾਲਾਂਕਿ ਇਸ ਦਾ ਲਾਭ ਉਠਾਉਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਸਰਕਾਰ ਨੇ ਹਾਲੇ ਤੱਕ ਬਿਨਾ ਡਰਾਈਵਰ ਤੋਂ ਚੱਲਣ ਵਾਲੀਆਂ ਕਾਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਲਈ ਫਿਲਹਾਲ ਇਸ ਨੂੰ ਕੇਵਲ ਮੈਨੂਅਲ ਮੋਡ ’ਤੇ ਚਲਾਇਆ ਜਾਵੇਗਾ।

ਇਹ ਕਾਰ ਐਂਬੀਐਂਸ ਮੌਲ ਦੇ ਮੇਨ ਗੇਟ ਦੇ ਕੋਲ ਗਰਾਊਂਡ ਫਲੋਰ ’ਤੇ ਖੜ੍ਹੀ ਹੈ। ਜਿਥੇ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਲਈ ਇਹ ਖਿੱਚ ਦਾ ਕੇਂਦਰ ਅਤੇ ਸੈਲਫੀ ਪੁਆਇੰਟ ਬਣ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਲ ’ਚ ਆਉਣ ਵਾਲੇ ਗ੍ਰਾਹਕ ਇਸ ਹਾਈਟੈਕ ਗੱਡੀ ਦੇ ਆਲੇ-ਦੁਆਲੇ ਘੁੰਮਦੇ ਦੇਖੇ ਜਾ ਸਕਦੇ ਹਨ। ਬੱਚੇ, ਨੌਜਵਾਨ ਅਤੇ ਪਰਿਵਾਰ ਉਤਸ਼ਾਹ ਨਾਲ ਇਸ ਕਾਰ ਦੇ ਨਾਲ ਤਸਵੀਰਾਂ ਖਿਚਵਾ ਰਹੇ ਹਨ ਅਤੇ ਟੈਸਲਾ ਦੇ ਪ੍ਰਤੀਨਿਧੀਆਂ ਤੋਂ ਇਸ ਦੀ ਖੂਬੀਆਂ ਬਾਰੇ ’ਚ ਪੁੱਛਗਿੱਛ  ਕਰ ਰਹੇ ਹਨ। ਲੋਕ ਕਾਰ ਦੇ ਇੰਟੀਰੀਅਰ, ਟੱਚਸਕਰੀਨ ਡਿਸਪਲੇਅ ਅਤੇ ਆਟੋ ਪਾਇਲਟ ਡੈਮੋ ਵਾਲੇ ਵੀਡੀਓ ਸ਼ੇਅਰ ਕਰ ਰਹੇ ਹਨ।

ਮੌਲ ਪ੍ਰਬੰਧਕਾਂ ਵੱਲੋਂ ਕਾਰ ਦੇ ਚਾਰੇ ਪਾਸੇ ਵਿਸ਼ੇਸ਼ ਬੈਰੀਕੇਡਿੰਗ ਕੀਤੀ ਗਈ ਸੀ ਪਰ ਕੰਪਨੀ ਨੇ ਉਸ ਨੂੰ ਹਟਾ ਦਿੱਤਾ ਅਤੇ ਲੋਕ ਕਾਰ ਦੇ ਅੰਦਰ ਬੈਠ ਕੇ ਮੌਜ ਮਸਤੀ ਕਰਦੇ ਹੋਏ ਨਜਰ ਆਏ। ਇਹ ਟੈਸਲਾ ਕਾਰ ਮਾਡਲ ਵਾਈ ਵੇਰੀਏਂਟ ਹੈ ਜੋ ਫੁੱਲ ਸੈਲਫ ਡਰਾਈਵਿੰਗ ਦੀ ਸਮਰਥਾ ਨਾਲ ਲੈਸ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement