ਆਰਥਕ ਮਾਮਲਿਆਂ ਦੇ ਸਕੱਤਰ ਨੇ ਕਿਹਾ ਵਿਆਜ ਦਰਾਂ 'ਚ ਅਜੇ ਵਾਧੇ ਦੀ ਕੋਈ ਸੰਭਾਵਨਾ ਨਹੀਂ
Published : May 4, 2018, 10:26 am IST
Updated : May 4, 2018, 10:26 am IST
SHARE ARTICLE
Virl Acharya
Virl Acharya

ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ।

ਨਵੀਂ ਦਿੱਲੀ, 3 ਮਈ: ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਵਿਆਜ ਦਰਾਂ 'ਚ ਹੋਰ ਵਾਧੇ ਦੀ ਸੰਭਾਵਨਾ ਨਹੀਂ ਹੈ। ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ। ਮੈਨੂੰ ਨਹੀਂ ਲਗਦਾ ਕਿ ਅੱਗੇ ਇਸ 'ਚ ਹੋਰ ਵਾਧਾ ਹੋਵੇਗਾ। ਮੁਦਰਾ ਨੀਤੀ ਸਮੀਖਿਆ ਦੀ ਅਪ੍ਰੈਲ ਦੀ ਮੀਟਿੰਗ ਦੇ ਬਿਊਰੇ ਮੁਤਾਬਕ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਨੇ ਅਗਲੀ 4-5 ਜੂਨ ਦੀ ਮੁਦਰਾ ਸਮੀਖਿਆ ਮੀਟਿੰਗ 'ਚ ਨਰਮ ਰੁਖ਼ ਛੱਡਣ ਦੀ ਵਕਾਲਤ ਕੀਤੀ ਹੈ।

Virl AcharyaVirl Acharya

ਆਚਾਰਿਆ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਨੂੰ ਨਰਮ ਰੁਖ਼ ਤੋਂ ਹਟਣ ਲਈ ਕੁਝ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਸਮੀਖਿਆ ਦੀ ਅਗਲੀ ਮੀਟਿੰਗ 'ਚ ਮੈਂ ਨਿਸ਼ਚਿਤ ਤੌਰ 'ਤੇ ਨਰਮ ਰੁਖ਼ ਤੋਂ ਹਟਣ ਲਈ ਵੋਟ ਪਾਵਾਂਗਾ। ਰਿਜ਼ਰਵ ਬੈਂਕ ਗਵਰਨਰ ਉਰਜਿਤ ਪਟੇਲ ਹਾਲਾਂ ਕਿ ਮੁਦਰਾ ਰੁਖ਼ 'ਚ ਬਦਲਾਅ ਤੋਂ ਪਹਿਲਾਂ ਹੋਰ ਅੰਕੜਿਆਂ ਦਾ ਇੰਤਜ਼ਾਰ ਕਰਨ ਦੇ ਪੱਖ 'ਚ ਹਨ। ਪਟੇਲ ਦਾ ਮੰਨਣਾ ਹੈ ਕਿ ਆਰਥਕ ਗਤੀਵਿਧੀਆਂ ਸੁਧਰ ਰਹੀਆਂ ਹਨ ਅਤੇ 2018-19 'ਚ ਸਕਲ ਘਰੇਲੂ ਉਤਪਾਦ ਦੀ ਵਾਧਾ ਦਰ 7.4 ਫ਼ੀ ਸਦੀ ਦੇ ਉਚੇ ਪੱਧਰ 'ਤੇ ਰਹਿਣ ਦਾ ਅਨੁਮਾਨ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement