ਏਥਰ ਐਨਰਜੀ ਅਪਣੇ ਚਾਰਜਿੰਗ ਕੁਨੈਕਟਰ ਨੂੰ ਮੁਫਤ ’ਚ ਸਾਂਝਾ ਕਰਨ ਲਈ ਤਿਆਰ
Published : Dec 3, 2023, 9:41 pm IST
Updated : Dec 3, 2023, 9:41 pm IST
SHARE ARTICLE
File Photo
File Photo

ਮਾਰਚ 2024 ਤਕ ਅਪਣੇ ਚਾਰਜਿੰਗ ਨੈੱਟਵਰਕ ਨੂੰ ਮੌਜੂਦਾ 1,600 ਤੋਂ ਵਧਾ ਕੇ 2,500 ਕਰਨ ’ਤੇ ਵੀ ਕੰਮ ਕਰ ਰਹੀ ਹੈ ਕੰਪਨੀ

ਨਵੀਂ ਦਿੱਲੀ: ਇਲੈਕਟ੍ਰਿਕ ਦੁਪਹੀਆ ਗੱਡੀਆਂ ਦੀ ਨਿਰਮਾਤਾ ਏਥਰ ਊਰਜਾ ਉਦਯੋਗ ਵਿਚਲੀਆਂ ਕੰਪਨੀਆਂ ਨੂੰ ਅਪਣੇ ਚਾਰਜਿੰਗ ਕੁਨੈਕਟਰ ਨੂੰ ਮੁਫਤ ਅਪਣਾਉਣ ਦੀ ਪੇਸ਼ਕਸ਼ ਕਰਨ ਜਾ ਰਹੀ ਹੈ। ਕੰਪਨੀ ਦੇ ਚੀਫ ਬਿਜ਼ਨਸ ਅਫਸਰ ਰਵਨੀਤ ਐਸ. ਫੋਕੇਲਾ ਨੇ ਇਹ ਜਾਣਕਾਰੀ ਦਿਤੀ। 

ਇਸ ਸਾਲ ਅਕਤੂਬਰ ’ਚ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ.) ਨੇ ਏਥਰ ਐਨਰਜੀ ਦੇ ਦੇਸੀ ਤੌਰ ’ਤੇ ਵਿਕਸਤ ਏ.ਸੀ. ਅਤੇ ਡੀ.ਸੀ. ਕੰਬਾਇੰਡ ਚਾਰਜਿੰਗ ਕਨੈਕਟਰ ਨੂੰ ਮਨਜ਼ੂਰੀ ਦਿਤੀ ਸੀ। ਇਸ ਨੂੰ ਹਲਕੀਆਂ ਇਲੈਕਟ੍ਰਿਕ ਗੱਡੀਆਂ (ਐਲ.ਈ.ਵੀ.) - ਇਲੈਕਟ੍ਰਿਕ ਦੋ ਪਹੀਆ ਗੱਡੀਆਂ ਅਤੇ ਤਿੰਨ ਪਹੀਆ ਗੱਡੀਆਂ ਦੇ ਨਾਲ-ਨਾਲ ਮਾਈਕਰੋ ਕਾਰਾਂ ਲਈ ਮਿਆਰੀ ਦਰਜਾ ਮਿਲਿਆ ਹੈ। 

ਕੰਪਨੀ ਮਾਰਚ 2024 ਤਕ ਅਪਣੇ ਚਾਰਜਿੰਗ ਨੈੱਟਵਰਕ ਨੂੰ ਮੌਜੂਦਾ 1,600 ਤੋਂ ਵਧਾ ਕੇ 2,500 ਕਰਨ ’ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਅਪਣੇ ਚਾਰਜਿੰਗ ਕੁਨੈਕਟਰਾਂ ਨੂੰ ਅਪਣਾਉਣ ਲਈ ਹੋਰ ਨਿਰਮਾਤਾਵਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਈ.ਵੀ. ਉਦਯੋਗ ਲਈ ਚੰਗਾ ਸੰਕੇਤ ਹੈ ਕਿਉਂਕਿ ਜੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਇਕਸਾਰ ਕੀਤਾ ਜਾ ਸਕਦਾ ਹੈ ਤਾਂ ਇਹ ਸੁਤੰਤਰ ਉੱਦਮਾਂ ਨੂੰ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਉਤਸ਼ਾਹਤ ਕਰੇਗਾ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement