2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਆਏ : RBI
Published : May 2, 2024, 9:37 pm IST
Updated : May 2, 2024, 9:37 pm IST
SHARE ARTICLE
2000 Rupee Note.
2000 Rupee Note.

2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਕਰ ਦਿਤੇ ਗਏ ਹਨ

ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਵੀਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਬੰਦ ਕੀਤੇ ਗਏ ਨੋਟਾਂ ’ਚੋਂ 97.76 ਫੀ ਸਦੀ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਸਿਰਫ 7,961 ਕਰੋੜ ਰੁਪਏ ਦੇ ਨੋਟ ਜਨਤਕ ਖੇਤਰ ’ਚ ਹਨ। 

RBI ਨੇ ਬਿਆਨ ’ਚ ਕਿਹਾ ਕਿ 19 ਮਈ, 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ ਦੇ ਅੰਤ ’ਚ ਬਾਜ਼ਾਰ ’ਚ ਚੱਲ ਰਹੇ 2,000 ਰੁਪਏ ਦੇ ਨੋਟਾਂ ਦੀ ਕੀਮਤ 3.56 ਲੱਖ ਕਰੋੜ ਰੁਪਏ ਸੀ। ਹੁਣ 30 ਅਪ੍ਰੈਲ 2024 ਨੂੰ ਸਿਰਫ 7,961 ਕਰੋੜ ਰੁਪਏ ਦੇ ਨੋਟ ਬਾਜ਼ਾਰ ’ਚ ਹਨ। ਬੈਂਕ ਨੇ ਕਿਹਾ ਕਿ 2,000 ਰੁਪਏ ਦੇ 97.76 ਫੀ ਸਦੀ ਨੋਟ ਵਾਪਸ ਕਰ ਦਿਤੇ ਗਏ ਹਨ।

ਹਾਲਾਂਕਿ, 2000 ਰੁਪਏ ਦੇ ਨੋਟ ਜਾਇਜ਼ ਹਨ। ਲੋਕ ਦੇਸ਼ ਭਰ ਦੇ 19 RBI ਦਫਤਰਾਂ ’ਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾ ਸਕਦੇ ਹਨ ਜਾਂ ਉਨ੍ਹਾਂ ਨੂੰ ਹੋਰ ਨੋਟਾਂ ਨਾਲ ਬਦਲ ਸਕਦੇ ਹਨ। ਲੋਕ ਭਾਰਤੀ ਡਾਕ ਰਾਹੀਂ RBI ਦੇ ਕਿਸੇ ਵੀ ਦਫਤਰ ’ਚ 2000 ਦੇ ਨੋਟ ਭੇਜ ਸਕਦੇ ਹਨ ਅਤੇ ਇੰਨੀ ਹੀ ਰਕਮ ਅਪਣੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾ ਸਕਦੇ ਹਨ। ਨਵੰਬਰ 2016 ’ਚ RBI ਵਲੋਂ 1000 ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ।

Tags: rbi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement