GST collection in December: ਦਸੰਬਰ ’ਚ 10 ਫ਼ੀ ਸਦੀ ਵਧ ਕੇ 1.64 ਲੱਖ ਕਰੋੜ ਰੁਪਏ ਹੋਇਆ ਜੀਐਸਟੀ ਕੁਲੈਕਸ਼ਨ
Published : Jan 2, 2024, 9:26 am IST
Updated : Jan 2, 2024, 9:26 am IST
SHARE ARTICLE
GST collection in December rises 10%
GST collection in December rises 10%

ਪੰਜਾਬ ਵਿਚ ਦਸੰਬਰ 2023 ਦੌਰਾਨ ਹੋਇਆ 1875 ਕਰੋੜ ਦਾ GST ਕੁਲੈਕਸ਼ਨ

GST collection in December: ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਦੀ ਕੁਲੈਕਸ਼ਨ ਦਸੰਬਰ ਵਿਚ ਸਾਲਾਨਾ ਆਧਾਰ ’ਤੇ 10 ਫ਼ੀ ਸਦੀ ਵਧ ਕੇ ਲਗਭਗ 1.64 ਲੱਖ ਕਰੋੜ ਰੁਪਏ ਹੋ ਗਈ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀਐਸਟੀ ਕੁਲੈਕਸ਼ਨ 1.49 ਲੱਖ ਕਰੋੜ ਰੁਪਏ ਸੀ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਇਸ ਨਾਲ ਅਪ੍ਰੈਲ-ਦਸੰਬਰ 2023 ਦੀ ਮਿਆਦ ’ਚ ਜੀਐਸਟੀ ਕੁਲੈਕਸ਼ਨ 12 ਫ਼ੀ ਸਦੀ ਦੀ ਮਜ਼ਬੂਤੀ ਨਾਲ 14.97 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਨ੍ਹਾਂ 9 ਮਹੀਨਿਆਂ ’ਚ ਟੈਕਸ ਕੁਲੈਕਸ਼ਨ 13.40 ਲੱਖ ਕਰੋੜ ਰੁਪਏ ਸੀ।

ਇਸ ਤਰ੍ਹਾਂ ਵਿੱਤੀ ਸਾਲ 2023-24 ਦੇ ਪਹਿਲੇ ਨੌਂ ਮਹੀਨਿਆਂ ’ਚ ਔਸਤ ਮਹੀਨਾਵਾਰ ਟੈਕਸ ਕੁਲੈਕਸ਼ਨ 1.66 ਲੱਖ ਕਰੋੜ ਰੁਪਏ ਰਹੀ ਹੈ। ਇਹ ਪਿਛਲੇ ਵਿੱਤੀ ਸਾਲ 2022-23 ਦੀ ਇਸੇ ਮਿਆਦ ’ਚ ਦਰਜ ਕੀਤੇ ਗਏ 1.49 ਲੱਖ ਕਰੋੜ ਰੁਪਏ ਦੇ ਔਸਤ ਟੈਕਸ ਕੁਲੈਕਸ਼ਨ ਤੋਂ 12 ਫ਼ੀ ਸਦੀ ਜ਼ਿਆਦਾ ਹੈ।

ਮੰਤਰਾਲੇ ਨੇ ਕਿਹਾ, ‘ਦਸੰਬਰ ਵਿਚ ਕੁਲ ਜੀਐਸਟੀ ਮਾਲੀਆ 1,64,882 ਕਰੋੜ ਰੁਪਏ ਹੈ, ਜਿਸ ਵਿਚ ਸੀਜੀਐਸਟੀ 30,443 ਕਰੋੜ ਰੁਪਏ, ਸੀਜੀਐਸਟੀ 37,935 ਕਰੋੜ ਰੁਪਏ ਅਤੇ ਆਈਜੀਐਸਟੀ 84,255 ਕਰੋੜ ਰੁਪਏ  ਹੈ। ਇਸ ਦੌਰਾਨ ਪੰਜਾਬ ਵਿਚ ਦਸੰਬਰ, 2023 ਦੌਰਾਨ ਕੁੱਲ 1875 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਹੋਈ ਹੈ, ਜੋ ਦਸੰਬਰ, 2022 ਦੇ ਮੁਕਾਬਲੇ 8 ਫ਼ੀ ਸਦੀ ਵੱਧ ਹੈ। ਦਸੰਬਰ, 2022 ਵਿਚ ਪੰਜਾਬ ਵਿਚ ਜੀਐਸਟੀ ਕੁਲੈਕਸ਼ਨ 1734 ਕਰੋੜ ਰੁਪਏ ਸੀ।

 (For more Punjabi news apart from GST collection in December rises 10%, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement