Gold Silver Price: ਨਵੇਂ ਸਾਲ ਦੇ ਦੂਜੇ ਦਿਨ ਵੀ ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਵਾਧਾ, ਜਾਣੋ ਨਵੇਂ ਰੇਟ
Published : Jan 2, 2023, 3:48 pm IST
Updated : Jan 2, 2023, 3:48 pm IST
SHARE ARTICLE
Gold-Silver Price
Gold-Silver Price

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ।

 

ਨਵੀਂ ਦਿੱਲੀ: 2022 ਦੇ ਆਖਰੀ ਦਿਨਾਂ ਵਿਚ ਸੋਨੇ ਦੀਆਂ ਕੀਮਤ ਵਿਚ ਦੇਖੀਆ ਗਿਆ ਤੇਜ਼ ਵਾਧਾ ਨਵੇਂ ਸਾਲ ਵਿਚ ਵੀ ਜਾਰੀ ਰਿਹਾ। ਨਵੇਂ ਸਾਲ ਦੇ ਦੂਜੇ ਦਿਨ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਸ਼ੁਰੂ ਹੋ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਮਵਾਰ ਨੂੰ ਸੋਨਾ ਅਤੇ ਚਾਂਦੀ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ।

3 ਫਰਵਰੀ 2023 ਨੂੰ ਪਰਿਪੱਕ ਹੋਣ ਵਾਲੇ ਸੋਨੇ ਦੇ ਫਿਊਚਰਜ਼ ਰੇਟ ਵਿਚ MCX 'ਤੇ 0.20 ਫੀਸਦੀ ਦਾ ਵਾਧਾ ਹੋਇਆ। 2 ਜਨਵਰੀ 2023 ਨੂੰ ਇਹ 55,125 ਰੁਪਏ ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਿਹਾ ਸੀ। ਇਸ ਦੌਰਾਨ 3 ਮਾਰਚ, 2023 ਨੂੰ ਪਰਿਪੱਕ ਹੋਣ ਵਾਲੇ ਚਾਂਦੀ ਦੇ ਫਿਊਚਰਜ਼ ਰੇਟ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 69,586 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਿਟੇਲ ਰਿਹਾ। ਚਾਂਦੀ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇੰਝ ਤੈਅ ਹੁੰਦੀ ਹੈ ਸੋਨੇ-ਚਾਂਦੀ ਦੀ ਕੀਮਤ

ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ, ਬਾਜ਼ਾਰ ਦੀ ਮੰਗ ਅਤੇ ਅੰਤਰਰਾਸ਼ਟਰੀ ਸਥਿਤੀਆਂ 'ਤੇ ਨਿਰਭਰ ਕਰਦੀਆਂ ਹਨ। ਕੀਮਤੀ ਧਾਤਾਂ ਦੀ ਦਰ ਨੂੰ ਨਿਰਧਾਰਤ ਕਰਨ ਵਿਚ ਗਲੋਬਲ ਮੰਗ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ ਅਤੇ ਮਾਨਸੂਨ ਆਦਿ ਦਾ ਵੀ ਇਸ 'ਤੇ ਅਸਰ ਪੈਂਦਾ ਹੈ।

 

ਪ੍ਰਮੁੱਖ ਸ਼ਹਿਰਾਂ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ

ਸ਼ਹਿਰ           ਸੋਨਾ (ਪ੍ਰਤੀ 10 ਗ੍ਰਾਮ, 22 ਕੈਰਟ)        ਚਾਂਦੀ (ਪ੍ਰਤੀ ਕਿਲੋਗ੍ਰਾਮ)

ਨਵੀਂ ਦਿੱਲੀ            50,750 ਰੁਪਏ                           71,300 ਰੁਪਏ                          

ਮੁੰਬਈ                  50,600 ਰੁਪਏ                           71,300 ਰੁਪਏ                          

ਕੋਲਕਾਤਾ              50,600 ਰੁਪਏ                           71,300 ਰੁਪਏ                          

ਹੈਦਰਾਬਾਦ            50,600 ਰੁਪਏ                           74,300 ਰੁਪਏ                      

 ਪੁਣੇ                    50,600 ਰੁਪਏ                           71,300 ਰੁਪਏ                          

ਅਹਿਮਦਾਬਾਦ         50,650 ਰੁਪਏ                           71,300 ਰੁਪਏ                          

ਜੈਪੁਰ                50,750 ਰੁਪਏ                           71,300 ਰੁਪਏ                  

 ਚੇਨਈ                  51,300 ਰੁਪਏ                           74,300 ਰੁਪਏ                          

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement