ਨਵੰਬਰ ਮਹੀਨੇ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਦੀ ਉਮੀਦ
Published : Nov 1, 2020, 10:18 am IST
Updated : Nov 1, 2020, 10:18 am IST
SHARE ARTICLE
Vegetable prices
Vegetable prices

ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਕਾਰਨ ਅਤੇ ਬਹੁਤ ਖੁਸ਼ਕ ਹਾਲਾਤ ਕਾਰਨ ਫਸਲਾਂ ਬਹੁਤ ਮਾੜੀਆਂ ਹੋ ਗਈਆਂ ਹਨ।

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਤੋਂ ਬਾਅਦ ਹੁਣ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਸਬਜ਼ੀਆਂ ਦੀ ਗੱਲ ਕਰੀਏ ਜੇਕਰ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਮਹੀਨੇ ਸਬਜ਼ੀਆਂ ਦੀਆਂ ਕੀਮਤਾਂ 'ਚ ਘੱਟ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਕੱਲ੍ਹ ਸਬਜ਼ੀਆਂ ਦੀਆਂ ਕੀਮਤਾਂ 'ਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ ਪਰ ਉਹ ਵੀ ਸਿਰਫ ਨਾ ਮਾਤਰ ਹੈ। 

Vegetables

ਨਵੰਬਰ ਦੇ ਪਹਿਲੇ ਹਫਤੇ, ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਉਣ ਦੀ ਉਮੀਦ ਹੈ। ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਕਾਰਨ ਅਤੇ ਬਹੁਤ ਖੁਸ਼ਕ ਹਾਲਾਤ ਕਾਰਨ ਫਸਲਾਂ ਬਹੁਤ ਮਾੜੀਆਂ ਹੋ ਗਈਆਂ ਹਨ। ਵਪਾਰੀਆਂ ਅਨੁਸਾਰ ਕੀਮਤਾਂ 'ਚ ਕੁਝ ਗਿਰਾਵਟ ਆਈ ਹੈ। ਪਰ ਫਿਰ ਵੀ ਕੰਮ ਜਾਰੀ ਨਹੀਂ ਹੈ। ਲੋਕ ਜ਼ਿਆਦਾ ਪ੍ਰਭਾਵ ਨਾਲ ਸਬਜ਼ੀਆਂ ਨਹੀਂ ਖਰੀਦ ਰਹੇ ਹਨ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਟਰਾਂਸਪੋਰਟੇਸ਼ਨ ਦਾ ਪੈਸਾ ਵੀ ਵਧਿਆ ਹੈ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਉਛਾਲ ਆਇਆ ਹੈ।

Vegetables

ਦੂਜੇ ਪਾਸੇ ਕੇਰਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਥੇ ਉਤਪਾਦਕਾਂ ਨੂੰ ਸਬਜ਼ੀਆਂ ਦਾ ਘੱਟੋ ਘੱਟ ਭਾਅ ਦਿੱਤਾ ਜਾਵੇਗਾ। ਇਹ ਭਾਅ ਸਬਜ਼ੀ ਉਤਪਾਦਨ ਲਾਗਤ ਤੋਂ 20 ਪ੍ਰਤੀਸ਼ਤ ਵੱਧ ਹੋਵੇਗਾ। ਭਾਵੇਂ ਬਾਜ਼ਾਰ ਵਿੱਚ ਸਬਜ਼ੀਆਂ ਦੀ ਕੀਮਤ ਤੈਅ ਮੁੱਲ ਤੋਂ ਹੇਠਾਂ ਚਲੀ ਜਾਵੇ ਪਰ ਕਿਸਾਨਾਂ ਤੋਂ ਸਬਜ਼ੀਆਂ ਘੱਟੋ ਘੱਟ ਭਾਅ ’ਤੇ ਹੀ ਖਰੀਦੀਆਂ ਜਾਣਗੀਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement