Patna ਵਿੱਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
Published : Nov 10, 2025, 11:21 am IST
Updated : Nov 10, 2025, 11:21 am IST
SHARE ARTICLE
Patna roof collapses News in punjabi
Patna roof collapses News in punjabi

ਮਲਬੇ ਹੇਠ ਦੱਬਣ ਕਾਰਨ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀ ਗਈ ਜਾਨ

 Patna roof collapses News in punjabi: ਬਿਹਾਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪਟਨਾ ਦੇ ਨੇੜੇ ਦਾਨਾਪੁਰ ਵਿਚ ਇਕ ਘਰ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਸਾਰਨ ਅਤੇ ਪਟਨਾ ਦੀ ਸਰਹੱਦ ਨਾਲ ਲੱਗਦੇ ਦਾਇਰਾ ਖੇਤਰ ਵਿੱਚ ਸਥਿਤ ਮਾਨਸ ਨਯਾ ਪਾਨਾਪੁਰ ਪਿੰਡ ਵਿੱਚ ਵਾਪਰੀ।

ਘਰ ਦੀ ਛੱਤ ਡਿੱਗਣ ਨਾਲ ਮੁਹੰਮਦ ਬਬਲੂ (35), ਉਸ ਦੀ ਪਤਨੀ ਰੋਸ਼ਨ ਖਾਤੂਨ (30), ਉਨ੍ਹਾਂ ਦੀ ਧੀ ਰੁਸਰ (12), ਪੁੱਤਰ ਮੁਹੰਮਦ ਚਾਂਦ (10) ਅਤੇ ਧੀ ਚਾਂਦਨੀ (2) ਦੀ ਮੌਤ ਹੋ ਗਈ।

ਘਰ ਵਿਚ ਮਲਬਾ ਹੀ ਮਲਬਾ ਇਕੱਠਾ ਹੋ ਗਿਆ। ਟੁੱਟੀਆਂ ਇੱਟਾਂ ਦੀਆਂ ਕੰਧਾਂ ਦੇ ਹੇਠਾਂ ਇੱਕ ਬੱਚੇ ਦਾ ਸਕੂਲ ਬੈਗ, ਕੁਝ ਕੱਪੜੇ ਅਤੇ ਇੱਕ ਪੱਖਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਸਾਰੇ ਪੀੜਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਾਨਾਪੁਰ ਭੇਜ ਦਿੱਤਾ ਗਿਆ ਹੈ।


 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement