ਮਿੰਨੀ ਕਹਾਣੀਆਂ (ਭਾਗ 2)
Published : Aug 30, 2018, 1:00 pm IST
Updated : Aug 30, 2018, 1:00 pm IST
SHARE ARTICLE
Weeping Man
Weeping Man

ਉਹ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਗੁਆਚਿਆ ਹੋਇਆ ਸੀ...........

ਉਹ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਗੁਆਚਿਆ ਹੋਇਆ ਸੀ। ਸਕੂਲ ਬੱਸ ਆਈ ਅਤੇ ਉਸ ਦੇ ਸਾਹਮਣੇ ਆ ਕੇ ਰੁਕ ਗਈ। ਉਹ ਵੇਖ ਰਿਹਾ ਸੀ ਕਿ ਕਿਵੇਂ ਮਾਂ-ਬਾਪ ਅਪਣੇ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਦੀ ਬੱਸ 'ਚ ਚੜ੍ਹਾ ਰਹੇ ਸਨ। ਬੱਚੇ ਵੀ ਹੱਸ ਹੱਸ ਕੇ, ਅਪਣੇ ਮਾਤਾ-ਪਿਤਾ ਵਲ ਹੱਥ ਹਿਲਾ ਕੇ ਉਨ੍ਹਾਂ ਨੂੰ ਬਾਏ-ਬਾਏ ਕਰ ਰਹੇ ਸਨ।

ਉਸ ਨੂੰ ਫਿਰ ਖ਼ਿਆਲ ਆਇਆ ਕਿ ਉਸ ਦੇ ਬੱਚਿਆਂ ਨੂੰ ਪਿੰਡ ਦੇ ਨਾਲ ਲਗਦੇ ਸਰਕਾਰੀ ਸਕੂਲ ਪੈਦਲ ਜਾਣਾ ਪੈਂਦਾ ਹੈ। ਉਨ੍ਹਾਂ ਨੇ ਕਈ ਵਾਰ ਸਾਈਕਲ ਦੀ ਮੰਗ ਕੀਤੀ ਸੀ। ਉਹ ਤਾਂ ਅਪਣੇ ਬੱਚਿਆਂ ਨੂੰ ਸਕੂਲ ਵੀ ਤਾਂ ਹੀ ਭੇਜਦਾ ਸੀ ਕਿ ਉਥੇ ਉਨ੍ਹਾਂ ਨੂੰ ਇਕ ਵੇਲੇ ਦੀ ਰੋਟੀ ਮਿਲ ਜਾਇਆ ਕਰੇਗੀ।

ਹੁਣ ਤਾਂ ਕਈ ਦਿਨਾਂ ਤੋਂ ਉਸ ਦੇ ਬੱਚੇ ਵੀ ਸਕੂਲ ਨਹੀਂ ਜਾ ਸਕੇ। ਸੱਤਵੀਂ 'ਚ ਪੜ੍ਹਦੀ ਕੁੜੀ ਦੀਪਾ ਹੁਣ ਉਨ੍ਹਾਂ ਘਰਾਂ 'ਚ ਝਾੜੂ-ਪੋਚਾ ਲਾਉਂਦੀ ਸੀ ਜਿਥੇ ਉਸ ਦੀ ਮਾਂ ਕੰਮ ਕਰਦੀ ਸੀ। ਬਸ ਏਨਾ ਹੀ ਸੀ ਕਿ ਲੋਕਾਂ ਦੇ ਘਰਾਂ 'ਚ ਕੰਮ ਕਰਨ ਨਾਲ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਅਤੇ ਚਾਹ ਲਈ ਥੋੜ੍ਹਾ ਜਿਹਾ ਦੁੱਧ ਮਿਲ ਜਾਂਦਾ ਸੀ।  ( ਚੱਲਦਾ )

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement