ਸੂਕ
Published : Jun 27, 2018, 5:06 pm IST
Updated : Jun 27, 2018, 5:06 pm IST
SHARE ARTICLE
Village in Punjab
Village in Punjab

ਕੈਨੇਡਾ ਜਾ ਕੇ ਮਿੰਦੋ ਤੋਂ ਮਹਿੰਦਰ ਕੌਰ ਚੀਮਾ ਬਣੀ ਮਿੰਦੋ ਛੇ ਸਾਲ ਬਾਅਦ ਅਪਣੀ ਮਾਸੀ ਦੀ ਧੀ ਸੁਰਜੀਤ ਨੂੰ ਮਿਲਣ ਪੰਜਾਬ ਵਿਚ ਉਸ ਦੇ ਘਰ ਆਈ। ਸੁਰਜੀਤ ਦੇ ਸਿੱਧੇ-ਸਾਦ...

ਕੈਨੇਡਾ ਜਾ ਕੇ ਮਿੰਦੋ ਤੋਂ ਮਹਿੰਦਰ ਕੌਰ ਚੀਮਾ ਬਣੀ ਮਿੰਦੋ ਛੇ ਸਾਲ ਬਾਅਦ ਅਪਣੀ ਮਾਸੀ ਦੀ ਧੀ ਸੁਰਜੀਤ ਨੂੰ ਮਿਲਣ ਪੰਜਾਬ ਵਿਚ ਉਸ ਦੇ ਘਰ ਆਈ। ਸੁਰਜੀਤ ਦੇ ਸਿੱਧੇ-ਸਾਦੇ ਕਿਸਾਨ ਸਹੁਰਿਆਂ ਦੇ ਘਰ ਖੇਤਾਂ ਵਿਚ ਪਾਉਣ ਲਈ ਰੂੜੀ ਦੀ ਰੇਹ ਕੱਢਣ ਲਈ ਦਿਹਾੜੀਦਾਰ ਬੰਦੇ ਲੱਗੇ ਹੋਏ ਸਨ। ਪਿਛਲੇ ਪਾਸੇ ਮੱਝਾਂ ਵਾਲੇ ਵਾੜੇ ਵਿਚੋਂ ਭਰੀ ਆਉਂਦੀ ਰੇਹ ਦੀ ਟਰਾਲੀ ਕੁੱਝ ਕੁ ਰੇਹ ਮੂਹਰਲੇ ਵਿਹੜੇ ਵਿਚ ਵੀ ਸੁਟਦੀ ਜਾ ਰਹੀ ਸੀ।

Punjab villagePunjab village

''ਇਸੇ ਕਰ ਕੇ ਮੈਨੂੰ ਆਹ ਇੰਡੀਆ ਤੋਂ ਸੂਕ ਜਿਹੀ ਆਉਂਦੀ ਏ। ਇਥੇ ਤਾਂ ਬਸ ਧੂੜ-ਮਿੱਟੀ, ਗਰਦਾ ਤੇ ਜੈ ਖਣੇ ਦੇ ਇਹੋ ਜਿਹੇ ਕੰਮ।'' ਨੱਕ ਉਤੇ ਰੁਮਾਲ ਰੱਖ ਕੇ ਘਰ ਦੇ ਅੰਦਰ ਵੜਦਿਆਂ ਹੀ ਮਿੰਦੋ ਨੇ ਸੁਰਜੀਤ ਕੌਰ ਨੂੰ ਆਖਿਆ। ਸੁਰਜੀਤ ਦੇ ਘਰ ਦਾ ਚਾਹ-ਪਾਣੀ ਵੀ ਕੈਨੇਡੀਅਨ ਮਿੰਦੋ ਨੇ ਨੱਕ-ਬੁਲ੍ਹ ਕੱਢ ਕੇ ਹੀ ਪੀਤਾ। ''ਨਾਲ ਨੂੰ ਨਾ ਲੱਗੋ ਪੁੱਤਰ ਗਰਮੀ ਏ।'' ਕਹਿ ਕੇ ਮਿੰਦੋ ਨੇ ਸੁਰਜੀਤ ਦੇ ਬੱਚਿਆਂ ਨੂੰ ਅਪਣੇ ਤੋਂ ਦੂਰ ਹਟਾ ਕੇ ਫਿਰ ਨੱਕ ਉਤੇ ਰੁਮਾਲ ਰੱਖ ਲਿਆ।

PunjabPunjab

ਸੁਰਜੀਤ ਨੂੰ ਪਤਾ ਸੀ ਕਿ ਕੈਨੇਡਾ 'ਚ ਮਿੰਦੋ ਘੰਟੇ ਦੇ ਹਿਸਾਬ ਨਾਲ ਡਾਲਰ ਲੈ ਕੇ ਬੱਚਿਆਂ ਦੇ ਗੂੰਹ-ਮੂਤ ਸਾਫ਼ ਕਰਨ ਦਾ ਕੰਮ ਕਰਦੀ ਸੀ। ''ਭੈਣੇ ਤੈਨੂੰ ਕਦੇ ਕੈਨੇਡੀਅਨ ਬੱਚਿਆਂ ਦੇ ਪੋਤੜੇ ਸਾਫ਼ ਕਰਦੀ ਨੂੰ ਤਾਂ ਨੀ ਆਉਂਦੀ ਹੋਣੀ ਸੂਕ।'' ਸੁਰਜੀਤ ਬੋਲੀ ''ਲੈ ਸੂਕ ਉਥੇ ਕਾਹਦੀ, ਉਥੋਂ ਤਾਂ ਇਸ ਨੂੰ ਸੁਰਜੀਤ ਕੁਰੇ ਭਾਈ ਸੂਕ ਕਰਨ ਦੇ ਵੀ ਡਾਲਰ ਜੋ ਮਿਲਦੇ ਨੇ।'' ਮਿੰਦੋ ਦੇ ਰੰਗ-ਢੰਗ ਵੇਖ ਕੇ ਸੁਰਜੀਤ ਦੀ ਕੋਲ ਬੈਠੀ ਸੱਸ ਬੋਲੀ। ਮਿੰਦੋ ਨੂੰ ਹੁਣ ਕੋਈ ਜਵਾਬ ਨਾ ਅਹੁੜ ਰਿਹਾ ਹੋਣ ਕਾਰਨ ਉਹ ਕੋਲ ਬੈਠੀ ਹੁਣ ਭੈੜੇ ਜਿਹੇ ਮਨ ਨਾਲ ਮੁਸਕੁਰਾਈ ਜਾ ਰਹੀ ਸੀ। - ਜਸਵਿੰਦਰ ਕੌਰ ਦੱਧਾਹੂਰ, ਸੰਪਰਕ  : 98144-94984

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement