ਸੀਨੀਅਰ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਹੋ ਸਕਦੇ ਹਨ ਪੰਜਾਬੀ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ
Published : Nov 26, 2020, 8:04 am IST
Updated : Nov 26, 2020, 8:04 am IST
SHARE ARTICLE
Senior IAS Officer Ravneet Kaur
Senior IAS Officer Ravneet Kaur

ਪੰਜਾਬ ਕਾਡਰ ਦੇ ਆਈ.ਏ.ਐਸ. ਰਵਨੀਤ ਕੌਰ ਇਸ ਵੇਲੇ ਵਧੀਕ ਸਕੱਤਰ ਕਮ ਵਿਦ ਸਕੱਤਰ ਜੰਗਲ ਅਤੇ ਵਾਈਲਡ ਲਾਈਫ਼ ਹਨ।

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 1988 ਬੈਚ ਦੇ ਆਈ.ਏ.ਐਸ. ਅਧਿਕਾਰੀ ਰਵਨੀਤ ਕੌਰ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਨਵੇਂ ਉਪ ਕੁਲਪਤੀ ਹੋ ਸਕਦੇ ਹਨ। ਸੂਤਰਾਂ ਅਨੁਸਾਰ ਕੁਲਪਤੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਉਨ੍ਹਾਂ ਦੇ ਨਾਂ ਦੀ ਫ਼ਾਈਲ ਪੁੱਜ ਚੁੱਕੀ ਹੈ।

Senior IAS Officer Ravneet KaurSenior IAS Officer Ravneet Kaur

ਹਾਲਾਂਕਿ ਯੂਨੀਵਰਸਟੀ ਮੈਨੇਜਮੈਂਟ ਦੇ ਅੰਦਰੂਨੀ ਸੂਤਰਾਂ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਆਰਜ਼ੀ ਤੌਰ 'ਤੇ ਨਿਗਰਾਨ ਵਜੋਂ ਵੀ ਹਾਲ ਦੀ ਘੜੀ ਹੋ ਸਕਦੀ ਹੈ ਜਿਸ ਦਾ ਮੁੱਖ ਕਾਰਨ ਯੂਨੀਵਰਸਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਦੇ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕੁੱਝ ਨਿਯਮ ਦੱਸੇ ਜਾ ਰਹੇ ਹਨ ਜਿਨ੍ਹਾਂ ਮੁਤਾਬਕ ਯੂਨੀਵਰਸਟੀ ਦਾ ਉਪ ਕੁਲਪਤੀ ਲਾਏ ਜਾਣ ਵਾਲੇ ਵਿਅਕਤੀ ਕੋਲ ਘੱਟੋ ਘੱਟ 10 ਸਾਲ ਦਾ ਅਕਾਦਮਿਕ ਤਜਰਬਾ ਹੋਣਾ ਲਾਜ਼ਮੀ ਹੈ।

Punjabi UniversityPunjabi University

ਪੰਜਾਬ ਕਾਡਰ ਦੇ ਆਈ.ਏ.ਐਸ. ਰਵਨੀਤ ਕੌਰ ਇਸ ਵੇਲੇ ਵਧੀਕ ਸਕੱਤਰ ਕਮ ਵਿਦ ਸਕੱਤਰ ਜੰਗਲ ਅਤੇ ਵਾਈਲਡ ਲਾਈਫ਼ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement