ਜੇਕਰ ਘਰ 'ਚ ਵਰਤਦੇ ਹੋ ਐੱਲ.ਈ.ਡੀ. ਲਾਈਟ ਤਾਂ ਹੋ ਜਾਓ ਸਾਵਧਾਨ
Published : Nov 25, 2017, 10:07 am IST
Updated : Nov 25, 2017, 4:37 am IST
SHARE ARTICLE

ਐੱਲ. ਈ. ਡੀ. ਭਾਵੇਂ ਊਰਜਾ ਬਚਾਉਂਦੀ ਹੋਵੇ ਪਰ ਮਾਹਰਾਂ ਦੀ ਮੰਨੀਏ ਤਾਂ ਇਹ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਹਾਨੀਕਾਰਕ ਹੈ। ਇਹ ਗੱਲ ਖੋਜ ਤੋਂ ਬਾਅਦ ਬੁੱਧਵਾਰ ਨੂੰ ਸਾਹਮਣੇ ਆਈ। ਸਾਇੰਸ ਅਡਵਾਂਸੇਜ਼ ਜਰਨਲ ਵਿਚ ਪ੍ਰਕਾਸ਼ਿਤ ਇਕ ਖੋਜ ਜੋ ਕਿ ਸੈਟੇਲਾਈਟ ਡਾਟਾ 'ਤੇ ਆਧਾਰਿਤ ਸੀ, ਮੁਤਾਬਕ ਧਰਤੀ ਦੀਆਂ ਰਾਤਾਂ ਰੌਸ਼ਨ ਹੋ ਰਹੀਆਂ ਹਨ, ਨਾਲ ਹੀ 2012 ਤੋਂ 2016 ਵਿਚਾਲੇ ਘਰਾਂ ਦੇ ਬਾਹਰ ਆਰਟੀਫੀਸ਼ੀਅਲ ਲਾਈਟ 2.2 ਫੀਸਦੀ ਵਧ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਇਕ ਸਮੱਸਿਆ ਹੈ ਕਿਉਂਕਿ ਰਾਤ ਦੀ ਰੌਸ਼ਨੀ ਨਾਲ ਬਾਡੀ ਕਲਾਕ ਡਿਸਟਰਬ ਹੋ ਜਾਂਦਾ ਹੈ ਅਤੇ ਕੈਂਸਰ, ਸ਼ੂਗਰ ਅਤੇ ਡਿਪ੍ਰੈਸ਼ਨ ਦਾ ਖਤਰਾ ਵਧ ਜਾਂਦਾ ਹੈ। ਜਾਨਵਰਾਂ ਲਈ ਵੀ ਇਹ ਲਾਈਟਾਂ ਨੁਕਸਾਨਦੇਹ ਹਨ।


ਜਰਮਨ ਖੋਜਕਾਰ ਕ੍ਰਿਸ ਦਾ ਕਹਿਣਾ ਹੈ ਕਿ ਸਮੱਸਿਆ ਐੱਲ. ਈ. ਡੀ. ਲਾਈਟ ਨਹੀਂ ਕਿਉਂਕਿ ਇਸ ਨੂੰ ਰੌਸ਼ਨੀ ਦੇਣ ਲਈ ਘੱਟ ਬਿਜਲੀ ਦੀ ਲੋੜ ਹੁੰਦੀ ਹੈ, ਸਗੋਂ ਸਮੱਸਿਆ ਇਹ ਹੈ ਕਿ ਲੋਕ ਇਸ ਨੂੰ ਵੱਧ ਤੋਂ ਵੱਧ ਜਗਾਉਂਦੇ ਜਾ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਹੱਲ ਇਹ ਹੈ ਕਿ ਲੋਕ ਕਿਸੇ ਥਾਂ ਨੂੰ ਛੱਡਦੇ ਸਮੇਂ ਉਥੋਂ ਦੀ ਲਾਈਟ ਬੰਦ ਕਰ ਦੇਣ। ਬਿਹਤਰ ਹੋਵੇਗਾ ਨੀਲੇ ਜਾਂ ਜਾਮਣੀ ਕਲਰ ਦੀ ਥਾਂ ਗੂੜ੍ਹੇ ਨੀਲੇ ਰੰਗ ਦੀ ਲਾਈਟ ਦੀ ਵਰਤੋਂ ਕਰਨ, ਇਹ ਮਨੁੱਖਾਂ ਅਤੇ ਜਾਨਵਰਾਂ ਲਈ ਘੱਟ ਹਾਨੀਕਾਰਕ ਹੁੰਦੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement