Adampur Airport News: ਆਦਮਪੁਰ ਤੋਂ ਮੁੰਬਈ ਲਈ ਹਵਾਈ ਸਫ਼ਰ ਸ਼ੁਰੂ, 2 ਜੁਲਾਈ ਨੂੰ ਮੁੰਬਈ ਲਈ ਉੱਡੇਗੀ ਪਹਿਲੀ ਫ਼ਲਾਈਟ
Published : Jun 29, 2025, 7:04 am IST
Updated : Jun 29, 2025, 9:52 am IST
SHARE ARTICLE
 Adampur airport  to Mumbai flight begins News
Adampur airport to Mumbai flight begins News

Adampur Airport News: ਆਦਮਪੁਰ ਤੋਂ ਫ਼ਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਾਣ ਭਰੇਗੀ ਤੇ 18.30 ਵਜੇ ਮੁੰਬਈ ਪੁੱਜੇਗੀ।

 Adampur airport  to Mumbai flight begins News: ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਆਦਮਪੁਰ ਹਵਾਈ ਅੱਡੇ ਤੋਂ ਹੁਣ ਮੁੰਬਈ ਲਈ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ 2 ਜੁਲਾਈ ਨੂੰ ਇੱਥੋਂ ਮੁੰਬਈ ਲਈ ਪਹਿਲੀ ਫ਼ਲਾਈਟ ਉੱਡੇਗੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦੀ ਆਵਾਜਾਈ ਵਧਾਉਣ ਲਈ ਉਨ੍ਹਾਂ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰ ਕੇ ਇਸ ਵਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫ਼ਲਾਈਟ ਨੂੰ ਮਨਜ਼ੂਰੀ ਮਿਲ ਗਈ ਹੈ।

ਚੰਨੀ ਨੇ ਦਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3,4ਅਤੇ 5 ਤੋਂ ਰੋਜ਼ਾਨਾ ਲਈ ਇਹ ਸੇਵਾ 2 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫ਼ਲਾਈਟ ਨੰਬਰ 6ਈ 5931 ਜੋ ਕਿ 12.55 ਵਜੇ ਉਡਾਣ ਭਰੇਗੀ ਤੇ 15.55 ਵਜੇ ਆਦਮਪੁਰ ਪੁੱਜੇਗੀ ਜਦ ਕਿ ਆਦਮਪੁਰ ਤੋਂ ਫ਼ਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਾਣ ਭਰੇਗੀ ਤੇ 18.30 ਵਜੇ ਮੁੰਬਈ ਪੁੱਜੇਗੀ।  ਚੰਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਜੈਪੁਰ ਅਤੇ ਦਿੱਲੀ ਦੇ ਲਈ ਵੀ ਸ਼ਟਾਰ ਏਅਰਲਾਈਨ ਦੀ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਗਈ ਹੈ। 


ਜਲੰਧਰ ਤੋਂ ਨਿਰਮਲ ਸਿੰਘ, ਕਰਮਵੀਰ ਸਿੰਘ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement