ਟੋਲ ਟੈਕਸ ਵਿਚ ਲੈਣੀ ਹੈ ਛੋਟ ਤਾਂ ਗੱਡੀ 'ਤੇ ਲਗਾਉਣਾ ਪਵੇਗੀ 'FASTag' ਚਿੱਪ
Published : Aug 27, 2020, 1:06 pm IST
Updated : Aug 27, 2020, 1:06 pm IST
SHARE ARTICLE
Fastag
Fastag

ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ

ਨਵੀਂ ਦਿੱਲੀ - ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਬੁੱਧਵਾਰ ਨੂੰ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਟੋਲ ਪਲਾਜ਼ਾ 'ਤੇ ਵਾਪਸੀ ਯਾਤਰਾ ਛੂਟ ਜਾਂ ਕਿਸੇ ਹੋਰ ਛੋਟ ਲਈ 'ਫਾਸਟੈਗ' ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ।

Fastag Fastag

ਨੋਟੀਫਿਕੇਸ਼ਨ ਅਨੁਸਾਰ ਕਿਸੇ ਵੀ ਡਰਾਈਵਰ ਲਈ ਜੋ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ ਦੀ ਛੋਟ ਜਾਂ ਕਿਸੇ ਹੋਰ ਸਥਾਨਕ ਛੂਟ ਦਾ ਦਾਅਵਾ ਕਰਦਾ ਹੈ, ਉਸ ਨੂੰ ਨੂੰ ਆਪਣੇ ਵਾਹਨ 'ਤੇ 'ਫਾਸਟੈਗ' ਲਾਉਣਾ ਲਾਜ਼ਮੀ ਹੋਵੇਗਾ। ਇਹ ਰਾਸ਼ਟਰੀ ਰਾਜ ਮਾਰਗਾਂ ਦੇ ਡਿਊਟੀ ਪਲਾਜ਼ਿਆਂ ਤੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

Recharge of fastagfastag

ਅਜਿਹੀ ਛੂਟ ਪ੍ਰਾਪਤ ਕਰਨ ਲਈ ਫੀਸ ਸਿਰਫ਼ ਪੂਰਵ-ਅਦਾਇਗੀ ਤਰੀਕਿਆਂ, ਸਮਾਰਟ ਕਾਰਡ ਜਾਂ 'ਫਾਸਟੈਗ' ਆਦਿ ਦੁਆਰਾ ਭੁਗਤਾਨ ਕੀਤੀ ਜਾਵੇਗੀ।
ਇਸ ਸੋਧ ਨਾਲ ਇਹ ਵੀ ਸੰਭਵ ਹੋ ਸਕੇਗਾ ਕਿ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ ਲਈ ਛੋਟ ਉਪਲੱਬਧ ਹੈ ਤਾਂ ਪਹਿਲਾਂ ਦੀ ਰਸੀਦ ਜਾਂ ਜਾਣਕਾਰੀ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਸਬੰਧਤ ਨਾਗਰਿਕ ਨੂੰ ਇਹ ਛੋਟ ਆਪਣੇ ਆਪ ਮਿਲ ਜਾਵੇਗੀ।

FastagFastag

ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਵਾਪਸੀ ਦੀ ਯਾਤਰਾ 24 ਘੰਟਿਆਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਤੇ ਸਬੰਧਤ ਵਾਹਨ ਨਾਲ ਇੱਕ ਕੰਮ ਕਰਨ ਵਾਲਾ 'ਫਾਸਟੈਗ' ਜੁੜਿਆ ਹੋਣਾ ਚਾਹੀਦਾ ਹੈ। ਫਾਸਟੈਗ ਚਿੱਪ ਨੂੰ ਜ਼ਰੂਰੀ ਕਰਨ ਦੇ ਆਦੇਸ਼ ਤੋਂ ਬਾਅਦ, ਹੁਣ ਨਿੱਜੀ ਅਤੇ ਅਪਾਹਜਾਂ ਨੂੰ ਵਾਹਨਾਂ ਵਿਚ ਫਾਸਟੈਗ ਚਿੱਪ ਲਗਾਉਣੀ ਪਵੇਗੀ। ਅਪਾਹਜ ਲੋਕਾਂ ਨੂੰ ਰਿਆਇਤ ਹਾਸਲ ਕਰਨ ਲਈ ਛੋਟ ਵਾਲੇ ਫਾਸਟੈਗ ਖਰੀਦਣੇ ਪੈਣਗੇ ਅਤੇ ਵਾਹਨਾਂ 'ਤੇ ਲਗਵਾਉਣੇ ਪੈਣਗੇ, ਤਾਂ ਹੀ ਉਹ ਟੋਲ ਟੈਕਸ ਵਿਚ 100 ਪ੍ਰਤੀਸ਼ਤ ਛੋਟ ਪ੍ਰਾਪਤ ਕਰ ਸਕਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement