ਹੁਣ ਕਰਚਿਆਂ ਨੂੰ ਅੱਗ ਲਾਉਣ ਦੀ ਨਹੀਂ ਪਵੇਗੀ ਲੋੜ, ਆਈ ਤਕਨੀਕ...
Published : Aug 17, 2017, 10:23 am IST
Updated : Mar 23, 2018, 5:41 pm IST
SHARE ARTICLE
punjab
punjab

ਇਸ ਨਾਲ ਝੋਨੇ ਦੀ ਪਰਾਲੀ ਨੂੰ ਛੋਟੇ- ਛੋਟੇ ਟੁਕੜਿਆਂ ਵਿਚ ਟੋਕਾ ਕਰਕੇ ਉਸਨੂੰ ਆਸਾਨੀ ਨਾਲ ਜ਼ਮੀਨਦੋਜ਼ ਕੀਤਾ ਜਾ ਸਕੇਗਾ

ਮਲੇਰਕੋਟਲਾ ਵਿਖੇ ਭਾਰਤ ਦੀ ਪ੍ਰਸਿੱਧ ਖੇਤੀਬਾੜੀ ਦੀਆਂ ਮਸ਼ੀਨਾਂ ਬਣਾਉਣ ਵਾਲੀ ਕੇ.ਐਸ.ਗਰੁੱਪ ਮਲੇਰਕੋਟਲਾ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਹੈ ਭਾਰਤ ਵਿੱਚ ਝੋਨੇ ਦੇ ਕਰਚਿਆਂ ਨੂੰ ਅੱਗ ਲਗਾਉਣ ਕਰਕੇ ਹੋਣ ਵਾਲੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਸ਼ਟਰਾ ਚੌਪਰ ਤਿਆਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਕੰਪਨੀ ਦੇ ਮਾਲਕ ਗੁਰਦੀਪ ਸਿੰਘ ਧੀਮਾਨ ਨੇ ਦੱਸਿਆ ਕੇ ਇਸ ਨਾਲ ਝੋਨੇ ਦੀ ਪਰਾਲੀ ਨੂੰ ਛੋਟੇ- ਛੋਟੇ ਟੁਕੜਿਆਂ ਵਿਚ ਟੋਕਾ ਕਰਕੇ ਉਸਨੂੰ ਆਸਾਨੀ ਨਾਲ ਜ਼ਮੀਨਦੋਜ਼ ਕੀਤਾ ਜਾ ਸਕੇਗਾ ਅਤੇ ਨਾਲ ਹੀ ਕਰਚਿਆਂ ਨੂੰ ਅੱਗ ਨਾ ਲਗਾਕੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਇਆ ਜਾ ਸਕੇਗਾ ਅਤੇ ਨਾਲ ਹੀ ਸੜਕੀ ਹਾਦਸਿਆਂ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲੇਗੀ।

ਇੰਨਾਂ ਹੀ ਨਹੀਂ ਕਿਸਾਨਾਂ ਦੇ ਦੋਸਤ ਕਹੇ ਜਾਣ ਵਾਲੇ ਜ਼ਮੀਨੀਂ ਜੀਵ ਜੰਤੂ ਵੀ ਬਚ ਸਕਣਗੇ। ਕਿਸਾਨਾਂ ਦੀ ਫ਼ਸਲ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਇਸ ਸ਼ਟਰਾ ਚੌਪਰ ਦੇ ਇਸਤੇਮਾਲ ਨਾਲ ਜਿੱਥੇ ਖੇਤੀ ਲਾਗਤ ਤੇ ਖ਼ਰਚ ਘੱਟ ਆਉਂਦਾ ਹੈ ਉੱਥੇ ਹੀ ਘੱਟ ਸਮੇਂ ਵਿਚ ਫ਼ਸਲ ਦੀ ਬਿਜਾਈ ਕੀਤੀ ਜਾ ਸਕੇਗੀ, ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।

ਇਸ ਤਿਆਰ ਕੀਤੇ ਗਏ ਸ਼ਟਰਾ ਚੌਪਰ ਨੂੰ ਵੇਖਣ ਅਤੇ ਖ਼ਰੀਦਣ ਲਈ ਕਿਸਾਨ ਆ ਰਹੇ ਹਨ ਅਤੇ ਕਿਸਾਨਾਂ ਦਾ ਵੀ ਮੰਨਣਾ ਹੈ ਕਿ ਇਸ ਨਾਲ ਖੇਤੀ ਦਾ ਧੰਦਾ ਹੋਰ ਵੀ ਲਾਹੇਵੰਦ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement