ਸੇਬਾਂ ਦਾ ਕਾਰੋਬਾਰ ਪੰਚਕੂਲਾ 'ਚ ਤਬਦੀਲ ਹੋਣ ਕਾਰਨ ਮਾਰਕੀਟ ਕਮੇਟੀ ਨੂੰ ਕਰੋੜਾਂ ਦਾ ਨੁਕਸਾਨ
Published : Aug 17, 2017, 6:00 pm IST
Updated : Mar 23, 2018, 3:33 pm IST
SHARE ARTICLE
Apple
Apple

ਯੂ.ਟੀ. ਪ੍ਰਸ਼ਾਸਨ ਵਲੋਂ ਸੈਕਟਰ 26 ਦੀ ਸਬਜ਼ੀ ਤੇ ਫੱਲ ਮੰਡੀ ਵਿਚ ਐਤਕੀਂ ਸੇਬ ਦੇ ਸੀਜ਼ਨ ਵਿਚ ਵਪਾਰੀਆਂ ਦੀ ਮੰਗ 'ਤੇ 2 ਫ਼ੀ ਸਦੀ ਮਾਰਕੀਟ ਫ਼ੀਸ ਵਸੂਲਣ ਤੋਂ..

ਚੰਡੀਗੜ੍ਹ, 17 ਅਗੱਸਤ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਵਲੋਂ ਸੈਕਟਰ 26 ਦੀ ਸਬਜ਼ੀ ਤੇ ਫੱਲ ਮੰਡੀ ਵਿਚ ਐਤਕੀਂ ਸੇਬ ਦੇ ਸੀਜ਼ਨ ਵਿਚ ਵਪਾਰੀਆਂ ਦੀ ਮੰਗ 'ਤੇ 2 ਫ਼ੀ ਸਦੀ ਮਾਰਕੀਟ ਫ਼ੀਸ ਵਸੂਲਣ ਤੋਂ ਛੋਟ ਨਾ ਦੇਣ ਕਾਰਨ ਮੰਡੀ 'ਚੋਂ ਸੇਬ ਦੇ ਵਪਾਰੀਆਂ ਨੇ ਅਪਣਾ ਕਰੋੜਾਂ ਦਾ ਕਾਰੋਬਾਰ ਪੰਚਕੂਲਾ 'ਚ ਤਬਦੀਲ ਕਰ ਲਿਆ ਹੈ।
ਹਰਆਿਣਾ ਸਰਕਾਰ ਵਲੋਂ ਫੱਲਾਂ ਤੇ ਸਬਜ਼ੀਆਂ ਵਿਚ ਪੂਰੀ ਤਰ੍ਹਾਂ ਛੋਟ ਦਿਤੀ ਹੋਈ ਹੈ। ਇਸ ਨਾਲ ਚੰਡੀਗੜ੍ਹ ਮਾਰਕੀਟ ਕਮੇਟੀ ਨੂੰ ਮਿਲਣ ਵਾਲੀ ਹਰ ਸਾਲ ਕਰੋੜਾਂ ਰੁਪਏ ਮਾਰਕੀਟ ਫ਼ੀਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਚੰਡੀਗੜ੍ਹ ਸਬਜ਼ੀ ਮੰਡੀ ਵਿਚ ਹਿਮਾਚਲ ਪ੍ਰਦੇਸ਼ ਤੋਂ ਹਰ ਸਾਲ 400 ਕਰੋੜ ਰੁਪਏ ਦੇ ਸੇਬ ਦਾ ਕਾਰੋਬਾਰ ਮੰਡੀ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਮੰਡੀ ਵਿਚ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਰੋਜ਼ਾਨਾ ਸੈਂਕੜੇ ਟਰੱਕ-ਟਰਾਲੀਆਂ ਰਾਹੀਂ ਸਬਜ਼ੀਆਂ ਵੀ ਪੁਜਦੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿਚ ਆੜਤੀ ਐਸੋਸੀਏਸ਼ਨ ਵਲੋਂ ਸੇਬਾਂ ਦੇ ਸੀਜ਼ਨ ਵਿਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਡਾਇਰੈਕਟਰ ਮਾਰਕੀਟ ਕਮੇਟੀ ਅਜੀਤ ਬਾਲਾ ਜੀ ਜੋਸ਼ੀ ਤੇ ਚੇਅਰਮੈਨ ਮਾਰਕੀਟ ਕਮੇਟੀ ਜੁਝਾਰ ਸਿੰਘ ਨਾਂਲ ਮੁਲਾਕਾਤ ਕਰ ਕੇ ਮਾਰਕੀਟ ਫ਼ੀਸ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਅਪਣੀ ਜ਼ਿੱਦ 'ਤੇ ਹੀ ਅੜਿਆ ਰਿਹਾ ਅਤੇ ਅਪਣੀ ਮਾਰਕੀਟ ਕਮੇਟੀ ਦਾ ਭਾਰੀ ਮਾਲੀ ਨੁਕਸਾਨ ਕੀਤਾ।
ਇਸ ਤੋਂ ਇਲਾਵਾ ਮਾਰਕੀਟ ਫ਼ੀਸ ਦਾ ਮੁੱਦਾ ਵਪਾਰੀਆਂ ਵਲੋਂ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਉਠਾਇਆ ਗਿਆ ਸੀ। ਕਿਰਨ ਖੇਰ ਅਤੇ ਭਾਜਪਾ ਪ੍ਰਧਾਨ ਸੰਜੇ ਟੰਡਨ ਨੇ 8 ਜੁਲਾਈ ਨੂੰ ਨਵੀਂ ਦਿੱਲੀ 'ਚ ਹੋਈ ਮੀਟਿੰਗ ਵਿਚ ਕੇਂਦਰੀ ਮੰਤਰੀ ਰਾਜਨਾਥ ਕੋਲ ਚੁਕਿਆ ਸੀ ਪਰ ਉਨ੍ਹਾਂ ਫ਼ੀਸ ਵਾਪਸ ਕਰਨ ਲਈ ਕੋਰਾ ਜਵਾਬ ਦੇ ਦਿਤਾ ਸੀ। ਪ੍ਰਸ਼ਾਸਨ ਦੇ ਮਾੜੇ ਵਤੀਰੇ ਤੋਂ ਤੰਗ ਆ ਕੇ ਸੇਬ ਦੇ ਵਪਾਰੀਆਂ ਨੇ ਪੰਚਕੂਲਾ 'ਚ ਹੀ ਸੇਬ ਦਾ ਕਾਰੋਬਾਰ ਕਰਨ ਲਈ ਅਪਣਾ ਧੰਦਾ ਸਿਫ਼ਟ ਕਰ ਲਿਆ ਜਿਸ ਨਾਲ ਮਾਰਕੀਟ ਕਮੇਟੀ ਚੰਡੀਗੜ੍ਹ ਨੂੰ ਭਾਰੀ ਚੂਨਾ ਲੱਗਾ ਹੈ।
ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਭਾਜਪਾ ਕਿਸਾਨ ਮੋਰਚੇ ਦੇ ਆਗੂ ਰਹੇ ਜੁਝਾਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕ ਿਉਨ੍ਹਾਂ ਸੇਬ ਵਪਾਰੀਆਂ ਨੂੰ ਪੰਚਕੂਲਾ 'ਚ ਜਾ ਕੇ ਸਮਝਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਪਰ ਸਫ਼ਲ ਨਹੀਂ ਹੋਏ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਰਕੀਟ ਕਮੇਟੀ ਨੂੰ ਸੇਬਾਂ ਦੇ ਸੀਜ਼ਨ ਵਿਚ 2.70 ਕਰੋੜ ਰੁਪਏ ਮਾਰਕੀਟ ਫ਼ੀਸ ਵਜੋਂ ਆਮਦਨ ਹੋਈ ਸੀ ਪਰ ਹੁਦ ਐਤਕੀ ਤਾਂ ਕਰੋੜਾਂ ਦਾ ਘਾਟਾ ਪੈ ਗਿਆ ਕਿਉਂਕਿ ਸੇਬ ਦਾ ਸਾਰਾ ਕਾਰੋਬਾਰ ਪੰਚਕੂਲਾ ਵਿਚ ਸਿਫ਼ਟ ਹੋ ਗਿਆ ਜਿਥੇ ਹਰਿਆਣਾ ਸਰਕਾਰ ਫੱਲ ਤੇ ਸਬਜ਼ੀ ਵਿਕਰੇਤਾਵਾਂ ਨੂੰ ਟੈਕਸ ਮੁਕਤ ਕਰ ਕੇ ਉਤਸ਼ਾਹਤ ਕਰ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement