ਜਾਣੋ ਲੋਕਾਂ 'ਚ ਕਿਉਂ ਘਟਿਆ Oppo ਤੇ Vivo ਦਾ ਕ੍ਰੇਜ਼ ?
Published : Aug 18, 2017, 7:59 am IST
Updated : Mar 23, 2018, 12:07 pm IST
SHARE ARTICLE
Oppo and Vivo phones
Oppo and Vivo phones

ਭਾਰਤੀ ਸਮਾਰਟਫੋਨ ਬਾਜ਼ਾਰ 'ਚ ਚੀਨੀ ਹੈਂਡਸੈੱਟਸ ਦੀ ਚਮਕ ਫਿੱਕੀ ਪੈ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਚੀਨੀ ਸਮਾਰਟਫੋਨਸ ਕਾਫੀ ਲੋਕਪ੍ਰਿਅ ਰਹੇ ਹਨ...

ਭਾਰਤੀ ਸਮਾਰਟਫੋਨ ਬਾਜ਼ਾਰ 'ਚ ਚੀਨੀ ਹੈਂਡਸੈੱਟਸ ਦੀ ਚਮਕ ਫਿੱਕੀ ਪੈ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਚੀਨੀ ਸਮਾਰਟਫੋਨਸ ਕਾਫੀ ਲੋਕਪ੍ਰਿਅ ਰਹੇ ਹਨ, ਫਿਰ ਚਾਹੇ ਉਹ ਆਨਲਾਈਨ ਹੋਵੇ ਜਾਂ ਆਫਲਾਈਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ vivo ਅਤੇ oppo ਦੀ ਬਾਜ਼ਾਰ 'ਚ 22 ਫੀਸਦੀ ਦੀ ਹਿੱਸੇਦਾਰੀ ਹੈ ਪਰ ਜੁਲਾਈ 'ਚ ਪਹਿਲੀ ਵਾਰ vivo ਅਤੇ oppo ਦੀ ਵਿਕਰੀ ਘਟੀ ਹੈ। ਜਾਣਕਾਰੀ ਮੁਤਾਬਕ vivo ਅਤੇ oppo ਦੀ ਵਿਕਰੀ 'ਚ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਭਾਰਤੀ ਸਮਾਰਟਫੋਨ ਬਾਜ਼ਾਰ 'ਚ 8 ਫੀਸਦੀ ਦਾ ਵਾਧਾ ਹੋਇਆ ਹੈ।

ਕੀ ਹੈ ਵਿਕਰੀ 'ਚ ਕਮੀ ਦਾ ਕਾਰਨ?

ਰਿਪੋਰਟ ਮੁਤਾਬਕ ਇਨ੍ਹਾਂ ਦੋਵੇਂ ਕੰਪਨੀਆਂ ਦੀ ਘਟਦੀ ਵਿਕਰੀ ਦਾ ਕਾਰਨ ਸ਼ਿਓਮੀ ਦਾ ਆਫਲਾਈਨ ਮਾਰਕੀਟ 'ਚ ਦਸਕਤ ਦੇਣਾ ਹੈ। ਹਾਲ ਹੀ 'ਚ ਕੰਪਨੀ ਨੇ ਐਲਾਨ ਕੀਤਾ ਸੀ ਕਿ 6 ਮਹੀਨਿਆਂ 'ਚ ਰੈੱਡਮੀ ਨੋਟ 4 ਦੇ 50 ਲੱਖ ਯੂਨਿਟਸ ਵਿਕ ਗਏ ਹਨ। ਇਸ ਤੋਂ ਪਹਿਲਾਂ ਆਫਲਾਈਨ ਮਾਰਕੀਟ 'ਚ vivo, oppo ਅਤੇ ਲਿਨੋਵੋ ਸ਼ਾਮਿਲ ਸਨ।

ਸ਼ਿਓਮੀ ਦਾ M9 ਸਟੋਰ ਬਣਿਆ ਪਰੇਸ਼ਾਨੀ

ਸ਼ਿਓਮੀ ਨੇ ਬੇਂਗਲੂਰੁ 'ਚ ਹੁਣ ਤੱਕ 3 ਆਫਲਾਈਨ ਐੱਮ.ਆਈ. ਹੋਮ ਓਪਨ ਕੀਤੇ ਹਨ। ਸ਼ਿਓਮੀ ਦੇ ਇੰਡੀਆ ਹੈੱਡ ਮਨੁ ਕੁਮਾਰ ਜੈਨ ਦੇ ਟਵਿਟਰ 'ਤੇ ਬੇਂਗਲੂਰੁ 'ਚ ਤੀਜੇ ਐੱਮ.ਆਈ. ਹੋਮ ਦੀ ਓਪਨਿੰਗ ਦਾ ਐਲਾਨ ਕੀਤਾ ਸੀ। ਇਥੋਂ ਯੂਜ਼ਰਸ ਸ਼ਿਓਮੀ ਅਤੇ ਰੈੱਡਮੀ ਦੇ ਸਮਾਰਟਫੋਨਸ ਨੂੰ ਖਰੀਦ ਸਕਦੇ ਹਨ। ਨਾਲ ਹੀ ਹੈੱਡਫੋਨਸ, ਫਿੱਟਨੈੱਸ ਬੈਂਡਸ, ਪਾਵਰ ਬੈਂਕਸ, ਵੀ.ਆਰ. ਹੈੱਡਸੈੱਟ, ਸੈਲਫੀ ਸਟਿੱਕ ਆਦਿ ਵੀ ਇਥੇ ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜਲਦੀ ਹੀ ਦਿੱਲੀ-ਐੱਨ.ਸੀ.ਆਰ. 'ਚ ਵੀ ਐੱਮ.ਆਈ. ਹੋਮ ਦੀ ਸ਼ੁਰੂਆਤ ਕੀਤੀ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement