UIDAI ਲੈ ਕੇ ਆਈ ਹੈ ਨਵੀਂ ਐਪ, ਘਰ ਬੈਠੇ ਹੀ ਹੋਣਗੇ ਆਧਾਰ ਕਾਰਡ ਨਾਲ ਜੁੜੇ ਸਾਰੇ ਕੰਮ!
Published : Nov 22, 2019, 4:31 pm IST
Updated : Nov 22, 2019, 4:34 pm IST
SHARE ARTICLE
Uidai launched new mobile app
Uidai launched new mobile app

ਜਾਣੋ ਕੀ ਕੀ ਹੋਣਗੇ ਫਾਇਦੇ

ਨਵੀਂ ਦਿੱਲੀ:  ਆਧਾਰ ਕਾਰਡ ਹਰੇਕ ਭਾਰਤੀ ਨਾਗਰਿਕ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਇਕ ਪਛਾਣ-ਪੱਤਰ ਵੀ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਬੇਹੱਦ ਜ਼ਰੂਰੀ ਹੈ। ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਮੁਹੱਈਆ ਕਰਾਉਣ ਲਈ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (UIDAI) ਨੇ ਟਵੀਟ ਕਰ ਕੇ ਜਨਤਾ ਨੂੰ ਅਹਿਮ ਜਾਣਕਾਰੀ ਦਿੱਤੀ ਹੈ।

PhotoPhoto ਹੁਣ ਆਧਾਰ ’ਚ ਬਦਲਾਅ ਕਰਾਉਣ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। UIDAI ਨੇ ਮੋਬਾਇਲ ਆਧਾਰ (mAadhaar) ਦੀ ਨਵੀਂ ਐਪ ਲਾਂਚ ਕਰ ਦਿੱਤੀ ਹੈ। ਇਸ ਨਾਲ ਜਨਤਾ ਨੂੰ ਕਾਫੀ ਆਸਾਨੀ ਹੋਵੇਗੀ ਕਿਉਂਕਿ ਇਸ ਐਪ ’ਚ ਲੋਕਾਂ ਨੂੰ ਕਈ ਆਧਾਰ ਸਬੰਧੀ ਸੇਵਾਵਾਂ ਮਿਲਣਗੀਆਂ।

PhotoPhotoਇਨ੍ਹਾਂ ਸੇਵਾਵਾਂ ’ਚ ਆਧਾਰ ਡਾਊਨਲੋਡ ਕਰਨਾ, ਉਸ ਦਾ ਸਟੇਟਸ ਚੈੱਕ ਕਰਨਾ, ਆਧਾਰ ਰੀਪ੍ਰਿੰਟ ਲਈ ਆਰਡਰ ਦੇਣਾ ਅਤੇ ਆਧਾਰ ਕੇਂਦਰ ਲੋਕੇਟ (ਪਤੇ ਦੀ ਜਾਣਕੀਰ ਲੈਣਾ) ਕਰਨਾ ਆਦਿ ਸ਼ਾਮਲ ਹੈ। ਐਪ ਰਾਹੀਂ ਤੁਹਾਨੂੰ ਬਾਇਓਮੈਟ੍ਰਿਕ ਲਾਕ ਅਤੇ ਅਨਲਾਕ ਕਰਨ ਦਾ ਆਪਸ਼ਨ ਵੀ ਮਿਲੇਗਾ। 

ਨਾਲ ਹੀ UIDAI ਨੇ ਟਵੀਟ ’ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਦੀ ਪੁਰਾਣੀ ਐਪ ਡਾਊਨਲੋਡ ਕੀਤੀ ਹੋਈ ਹੈ ਉਹ ਇਸ ਨੂੰ ਅਨ-ਇੰਸਟਾਲ ਕਰਨ ਅਤੇ ਨਵੀਂ ਐਪ ਡਾਊਨਲੋਡ ਕਰ ਲੈਣ। ਇਹ ਐਪ ਐਂਡਰਾਇਡ ਦੇ ਗੂਗਲ ਪਲੇਅ ਦੇ ਨਾਲ ਹੀ ਆਈ.ਓ.ਐੱਸ. ਦੇ ਐਪ ਸਟੋਰ ’ਤੇ ਵੀ ਉਪਲੱਬਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement