ਕਿਵੇਂ ਅਧਾਰ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਹੋ, ਜਾਣੋ ਕੁਝ ਸਟੈੱਪਸ
Published : Oct 22, 2020, 11:30 am IST
Updated : Oct 22, 2020, 11:30 am IST
SHARE ARTICLE
Aadhaar card
Aadhaar card

ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਮੋਬਾਈਲ ਨੰਬਰ ਆਧਾਰ 'ਚ ਪਾਇਆ ਜਾਂਦਾ ਹੈ, ਇਹ ਕਿਸੇ ਕਾਰਨ ਕਰਕੇ ਬੰਦ ਹੋ ਜਾਂਦਾ ਹੈ।

ਨਵੀ ਦਿੱਲੀ- ਆਧਾਰ ਕਾਰਡ ਅੱਜ ਦੇ ਸਮੇਂ 'ਚ ਬਹੁਤ ਜ਼ੁਰੂਰੀ ਦਸਤਾਵੇਜ਼ ਹੈ। ਇਸ ਦੀ ਲੋੜ ਹਰ ਕਿਸੇ ਫਾਰਮ ਨੂੰ ਭਰਨ ਵੇਲੇ ਹੁੰਦੀ ਹੈ। ਸਾਡੀ ਜ਼ਿੰਦਗੀ ਨਾਲ ਜੁੜੇ ਬਹੁਤੇ ਕੰਮ ਇਸ ਤੋਂ ਬਿਨਾਂ ਨਹੀਂ ਹੋ ਸਕਦੇ। ਜਿਵੇਂ ਕਿ ਬੈਂਕ ਦਾ ਕੰਮ, ਗੈਸ ਸਿਲੰਡਰਾਂ ਦੀ ਬੁਕਿੰਗ ਤੇ ਹੋਰ ਵੀ ਬਹੁਤ ਕੁਝ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਮੋਬਾਈਲ ਨੰਬਰ ਆਧਾਰ 'ਚ ਪਾਇਆ ਜਾਂਦਾ ਹੈ, ਇਹ ਕਿਸੇ ਕਾਰਨ ਕਰਕੇ ਬੰਦ ਹੋ ਜਾਂਦਾ ਹੈ। 

adhar card
ਇਸ ਲਈ ਹੁਣ ਤੁਸੀ ਬਹੁਤ ਆਸਾਨੀ ਨਾਲ ਆਧਾਰ ਕਾਰਡ 'ਤੇ ਮੋਬਾਈਲ ਨੰਬਰ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਤੇ ਮੋਬਾਈਲ ਨੰਬਰ ਬਦਲਣ ਨਾਲ ਕੋਈ ਵੀ ਨੁਕਸਾਨ ਵੀ ਨਹੀਂ ਹੋਵੇਗਾ। 

ਅਪਡੇਟ ਕਰਨ ਲਈ ਇਹ ਹਨ ਸਟੈੱਪਸ---
ਆਧਾਰ ਨਾਮਾਂਕਣ / ਅਪਡੇਟ ਕੇਂਦਰ 'ਤੇ ਜਾਓ।
ਆਧਾਰ ਕਾਰਡ ਅਪਡੇਟ ਫਾਰਮ ਭਰੋ।
ਉਹ ਨੰਬਰ ਭਰੋ ਜੋ ਤੁਸੀਂ ਆਧਾਰ 'ਤੇ ਅਪਡੇਟ ਕਰਨਾ ਚਾਹੁੰਦੇ ਹੋ।
ਫਾਰਮ ਜਮ੍ਹਾਂ ਕਰੋ ਅਤੇ ਪ੍ਰਮਾਣਿਕਤਾ ਲਈ ਆਪਣੇ ਬਾਇਓਮੀਟ੍ਰਿਕਸ ਦਵੋ।
ਕਰਮਚਾਰੀ ਤੁਹਾਨੂੰ ਇੱਕ ਰਸੀਦ ਦੇਵੇਗਾ ਜਿਸ ਵਿੱਚ ਇੱਕ ਅਪਡੇਟ ਰਿਕੁਐਸਟ ਨੰਬਰ (URN) ਹੁੰਦਾ ਹੈ।
ਯੂਆਰਐਨ ਦੀ ਵਰਤੋਂ ਕਰਦਿਆਂ ਆਧਾਰ ਅਪਡੇਟ ਕਰਨ ਦੇ ਸਟੇਟਸ ਨੂੰ ਟਰੈਕ ਕੀਤਾ ਜਾ ਸਕਦਾ ਹੈ।
ਫਿਰ ਇਸ ਤੋਂ ਬਾਅਦ ਮੋਬਾਈਲ ਨੰਬਰ ਨੂੰ ਆਧਾਰ 'ਚ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਹੋਰ ਆਧਾਰ ਕਾਰਡ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਇਨ੍ਹਾਂ ਸਟੈਂਪਸ ਨੂੰ ਦੇਖ ਕੇ ਅਪਲਾਈ ਕਰ ਸਕਦੇ ਹੋ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement