Jio ਨੇ ਲਾਂਚ ਕੀਤਾ ਨਵਾਂ JioFi ਡੀਵਾਇਸ, 7 ਸਕਿੰਟ 'ਚ ਡਾਊਨਲੋਡ ਹੋਵੇਗੀ ਫ਼ਿਲਮ
Published : Mar 21, 2018, 10:57 am IST
Updated : Mar 21, 2018, 10:57 am IST
SHARE ARTICLE
JioFi
JioFi

ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ।

ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡੀਵਾਇਸ ਨਾਲ ਯੂਜ਼ਰ ਨੂੰ 150Mbps ਦੀ ਡਾਊਨਲੋਡ ਸਪੀਡ ਮਿਲੇਗੀ। ਯਾਨੀ ਜੇਕਰ ਕੋਈ ਫ਼ਿਲਮ 1GB ਕੀਤੀ ਹੈ ਤਾਂ ਉਹ ਸਿਰਫ਼ 7 ਸਕਿੰਟ 'ਚ ਹੀ ਡਾਊਨਲੋਡ ਹੋ ਜਾਵੇਗੀ। ਇਹ JioFi 3000mAh ਦੀ ਪਾਵਰਫੁਲ ਬੈਟਰੀ ਨਾਲ ਲੈਸ ਹੈ। ਜਿਸ ਨਾਲ ਨਾਨਸਟਾਪ 8 ਘੰਟੇ ਤਕ 4G ਸਪੀਡ 'ਚ ਇੰਟਰਨੈੱਟ ਐਕਸੈੱਸ ਕੀਤਾ ਜਾ ਸਕਦਾ ਹੈ। 

JioFi JioFi

ਕੀਮਤ ਸਿਰਫ਼ 999 ਰੁਪਏ 
ਰਿਲਾਇੰਸ ਜੀਓ ਨੇ ਇਸ ਡੀਵਾਇਸ ਨੂੰ ਈ-ਕਾਮਰਸ ਵੈੱਬਸਾਈਟ ਫ਼ਲਿੱਪਕਾਰਟ 'ਤੇ ਸੇਲ ਕਰ ਰਹੀ ਹੈ। ਇਸ ਦੀ ਕੀਮਤ 999 ਰੁਪਏ ਹੈ। ਡਲਿਵਰੀ ਦਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਹੈ। ਇਸ ਨੂੰ 'ਨੋ ਕੋਸਟ EMI' 'ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਫ਼ਲਿੱਪਕਾਰਟ ਇਸ ਡੀਵਾਇਸ ਡਲਿਵਰੀ ਭੋਪਾਲ ਸ਼ਹਿਰ 'ਚ ਸਿਰਫ਼ 2 ਦਿਨ 'ਚ ਕਰ ਰਹੀ ਹੈ। ਉਥੇ ਹੀ ਦਿੱਲੀ ਅਤੇ ਮੁੰਬਈ ਜਿਵੇਂ ਮੈਟਰੋ ਸ਼ਹਿਰ 'ਚ ਇਕ ਦਿਨ 'ਚ ਹੀ ਡਲਿਵਰੀ ਕੀਤੀ ਜਾਵੇਗੀ।

JioFi JioFi

ਇਸ ਡੀਵਾਇਸ ਦਾ ਸਰਕਲ ਦਾ ਡਿਜ਼ਾਇਨ ਦਿਤਾ ਗਿਆ ਹੈ। ਇਸ 'ਚ 2 ਬਟਨ ਹਨ ਜਿਸ 'ਚ ਇਕ ਪਾਵਰ ਅਤੇ ਦੂਜਾ WPS ਦਾ ਹੈ। ਉਥੇ ਹੀ ਸਾਈਡ 'ਚ ਵਾਈ- ਫ਼ਾਈ, ਨੈੱਟਵਰਕ ਅਤੇ ਬੈਟਰੀ ਦਾ LED ਡਿਸਪਲੇ ਦਿਤਾ ਗਿਆ ਹੈ।  ਹੇਠਾਂ ਦੀ ਤਰਫ਼ ਮਾਈਕਰੋ USB ਪੋਰਟ ਹੈ। ਜਿਸ ਨਾਲ ਡੀਵਾਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਡੀਵਾਇਸ 'ਚ 64GB ਦਾ ਮੈਮਰੀ ਕਾਰਡ ਲਗਾ ਸਕਦੇ ਹਨ।

JioFi JioFi

ਵਾਇਸ - ਵੀਡੀਉ ਕਾਨਫ਼ਰੈਂਸ ਕਾਲ
ਇਸ ਤੋਂ ਜੀਓ 4G ਨੈੱਟਵਰਕ ਦੀ ਮਦਦ ਨਾਲ ਵਾਇਸ ਅਤੇ ਵੀਡੀਉ ਕਾਲ ਕੀਤੀ ਜਾ ਸਕਦੀ ਹੈ। ਇਹ ਡੀਵਾਇਸ 5+1 ਆਡੀਊ ਅਤੇ 3+1 ਵੀਡੀਉ ਕਾਨਫ਼ਰੈਂਸ ਕਾਲ ਨੂੰ ਵੀ ਸਪੋਰਟ ਕਰਦੀ ਹੈ। ਇਸ ਨਾਲ ਇੱਕਠੇ ਟੈਬਲੇਟ, 4G ਸਮਾਰਟਫ਼ੋਨ, ਲੈਪਟਾਪ, 2G / 3G ਫ਼ੋਨ, CCTV ਕੈਮਰਾ, ਸਮਾਰਟ ਟੀਵੀ ਸਮੇਤ ਕੁਲ 31 ਡੀਵਾਇਸ ਨੂੰ ਜੋੜਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement