ਕਿੰਨਾ ਵੀ ਪੁਰਾਣਾ ਹੋਵੇ Message, ਹੁਣ ਲੱਭੋ ਮਿੰਟਾਂ ‘ਚ, WhatsApp ਵਿਚ ਆ ਰਿਹਾ ਨਵਾਂ ਫੀਚਰ
Published : Jun 12, 2020, 12:31 pm IST
Updated : Jun 12, 2020, 12:40 pm IST
SHARE ARTICLE
WhatsApp
WhatsApp

ਵਟਸਐਪ ਅਪਣੇ ਯੂਜ਼ਰ ਲਈ ਹਰ ਰੋਜ਼ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ।

ਨਵੀਂ ਦਿੱਲੀ: ਵਟਸਐਪ ਅਪਣੇ ਯੂਜ਼ਰ ਲਈ ਹਰ ਰੋਜ਼ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇਸ ਦੌਰਾਨ ਅਪਣੇ ਨਵੇਂ ਫੀਚਰ ਵਿਚ ਵਟਸਐਪ ਯੂਜ਼ਰਸ ਲਈ ਰਾਹਤ ਲੈ ਕੇ ਆਇਆ ਹੈ। ਦਰਅਸਲ ਅੱਜ ਦੇ ਦੌਰ ਵਿਚ ਵਟਸਐਪ ਸੰਚਾਰ ਦਾ ਸਭ ਤੋਂ ਚੰਗਾ ਮਾਧਿਅਮ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਇਸ ਦਾ ਸਾਈਜ਼ ਵਧਦਾ ਜਾ ਰਿਹਾ ਹੈ।

WhatsApp Status 30 second videos now allowed instead of 15 second videosWhatsApp

ਸਾਈਜ਼ ਵਧਿਆ ਹੋਣ ਕਾਰਨ ਜੇਕਰ ਕਿਸੇ ਦੀ ਪੁਰਾਣੀ ਗੱਲਬਾਤ ਦੇਖਣੀ ਹੋਵੇ ਤਾਂ ਕਾਫੀ ਮੁਸ਼ਕਿਲ ਆਉਂਦੀ ਹੈ। ਅਜਿਹੀਆਂ ਮੁਸ਼ਕਲਾਂ ਨੂੰ ਖਤਮ ਕਰਨ ਲਈ ਵਟਸਐਪ ਜਲਦ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਜੇਕਰ ਤੁਸੀਂ ਕਿਸੇ ਖਾਸ ਦਿਨ ‘ਤੇ ਭੇਜੇ ਗਏ ਜਾਂ ਪ੍ਰਾਪਤ ਮੈਸੇਜ ਨੂੰ ਲੱਭਣਾ ਚਾਹੁੰਦੇ ਹੋ ਤਾਂ ਇਸ ਫੀਚਰ ਦੀ ਮਦਦ ਨਾਲ ਤੁਸੀਂ ਤਰੀਕ ਦੇ ਜ਼ਰੀਏ ਯਾਨੀ Search by date ਨਾਲ ਅਸਾਨੀ ਨਾਲ ਮੈਸੇਜ ਲੱਭ ਸਕੋਗੇ।

TweetTweet

ਮੀਡੀਆ ਰਿਪੋਰਟ ਅਨੁਸਾਰ ਇਹ ਫੀਚਰ ਫਿਲਹਾਲ ਵਿਕਾਸ ਅਧੀਨ ਹੈ, ਇਸ ‘ਤੇ ਟੈਸਟਿੰਗ ਜਾਰੀ ਹੈ ਪਰ ਇਹ ਜਲਦ ਹੀ ਆ ਜਾਵੇਗਾ। ਇਸ ਫੀਚਰ ਨੂੰ ਸਭ ਤੋਂ ਪਹਿਲਾਂ iPhone ਵਿਚ ਵਰਤਿਆ ਜਾ ਸਕੇਗਾ, ਉਸ ਤੋਂ ਬਾਅਦ ਇਹ ਐਂਡਰਾਇਡ ਵਰਜ਼ਨ ਲਈ ਵੀ ਜਾਰੀ ਕੀਤਾ ਜਾਵੇਗਾ।

New features in whatsappWhatsApp

ਵਟਸਐਪ ‘ਤੇ ਇਕ ਕੈਲੰਡਰ ਆਈਕਨ ਨੂੰ ਜੋੜਿਆ ਜਾ ਰਿਹਾ ਹੈ, ਇਸ ਦੇ ਆਉਣ ਤੋਂ ਬਾਅਦ ਯੂਜ਼ਰ ਨੂੰ ਵਟਸਐਪ ‘ਤੇ ਕੈਲੰਡਰ ਆਈਕਨ ਦਿਖਾਈ ਦੇਵੇਗਾ। ਜਦੋਂ ਤੁਸੀਂ ਕੈਲੰਡਰ ਆਈਕਨ ‘ਤੇ ਟੈਪ ਕਰੋਗੇ ਤਾਂ ਵਟਸਐਪ ‘ਤੇ ਇਕ ਤਰੀਕ ਪਿੱਕਰ ਦਿਖਾਈ ਦੇਵੇਗਾ। ਇੱਥੇ ਤੁਸੀਂ ਅਪਣੇ ਹਿਸਾਬ ਨਾਲ ਤਰੀਕ ਸਲੈਕਟ ਕਰਕੇ ਮੈਸੇਜ ਦੇਖ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement