ਨੇਤਰਹੀਣ ਵਿਅਕਤੀਆਂ ਲਈ Punjabi University ਦੀ ਲਾਹੇਵੰਦ ਖੋਜ
Published : Jul 7, 2025, 12:07 pm IST
Updated : Jul 7, 2025, 12:07 pm IST
SHARE ARTICLE
Punjabi University's Beneficial Research for Visually Impaired People Latest News in Punjabi
Punjabi University's Beneficial Research for Visually Impaired People Latest News in Punjabi

ਪੰਜਾਬੀ ਨੂੰ ਬਰੇਲ ਲਿਪੀ 'ਚ ਤਬਦੀਲ ਕਰਨ ਦੀ ਤਕਨੀਕ ਵਿਕਸਤ

Punjabi University's Beneficial Research for Visually Impaired People Latest News in Punjabi ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬੀ ਲਿਖਤਾਂ ਨੂੰ ਨੇਤਰਹੀਣ ਵਿਅਕਤੀਆਂ ਵਲੋਂ ਪੜ੍ਹਨ ਲਈ ਵਰਤੀ ਜਾਂਦੀ ‘ਬਰੇਲ ਲਿਪੀ’ ਵਿਚ ਬਦਲੇ ਜਾ ਸਕਣ ਵਾਲੀ ਤਕਨੀਕ ਵਿਕਸਤ ਕੀਤੀ ਗਈ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਤਕਨੀਕ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ। 

ਡਾ. ਕਵਲਜੀਤ ਸਿੰਘ ਨੇ ਦਸਿਆ ਕਿ ਇਹ ਤਕਨੀਕ ਦੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਗਿਆਨ ਸਮੱਗਰੀ ਤਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦਸਿਆ ਕਿ ਇਹ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ ਬਰੇਲ ਵਿਚ ਬਦਲ ਸਕਦੀ ਹੈ। 

ਖੋਜਾਰਥੀ ਡਾ. ਚਰਨਜੀਵ ਸਿੰਘ ਨੇ ਦਸਿਆ ਕਿ ਇਹ ਪ੍ਰਣਾਲੀ ਪੰਜਾਬੀ ਲਿਖਤ ਨੂੰ ਗਰੇਡ-1 ਅਤੇ ਗਰੇਡ-2 ਬਰੇਲ ਵਿਚ ਤੁਰਤ ਬਦਲਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਗਰੇਡ-1 ਬਰੇਲ ਵਿਚ ਅੱਖਰ-ਅਧਾਰਤ ਬਦਲਾਅ ਕੀਤਾ ਜਾਂਦਾ ਹੈ ਜਿਸ ਵਿਚ ਹਰ ਪੰਜਾਬੀ ਅੱਖਰ ਨੂੰ ਬਰੇਲ ਦੇ ਇਕ ਅਨੁਕੂਲ ਚਿੰਨ੍ਹ ਵਿਚ ਤਬਦੀਲ ਕੀਤਾ ਜਾਂਦਾ ਹੈ। ਗਰੇਡ-2 ਬਰੇਲ ਵਿਚ ਲਿਖਤ ਦੀ ਕੁਸ਼ਲਤਾ ਵਧਾਉਣ ਲਈ ਵੱਖ-ਵੱਖ ਵਿਧੀਆਂ ਨਾਲ ਬਰੇਲ ਕੋਡ ਪੈਟਰਨ ਬਣਾਏ ਗਏ ਹਨ। 

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਖੋਜ ਦਾ ਸਿਰਫ਼ ਤਕਨੀਕ ਪੱਖੋਂ ਹੀ ਨਹੀਂ ਬਲਕਿ ਸਮਾਜਕ ਵਿਕਾਸ ਪੱਖੋਂ ਵੀ ਵਿਸ਼ੇਸ਼ ਮਹੱਤਵ ਹੈ।

(For more news apart from Punjabi University's Beneficial Research for Visually Impaired People Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement