ਦੰਦਾਂ ਦੀ ਬਚਪਨ ਤੋਂ ਹੀ ਕਰੋ ਸੰਭਾਲ

By : GAGANDEEP

Published : Nov 30, 2025, 6:30 am IST
Updated : Nov 30, 2025, 11:39 am IST
SHARE ARTICLE
Take care of your teeth from childhood.
Take care of your teeth from childhood.

ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁੱਥ ਪੇਸਟ ਕਰਨੀ ਚਾਹੀਦੀ ਹੈ।

ਦੰਦ ਮਨੁੱਖੀ ਸਰੀਰ ਦਾ ਅਹਿਮ ਹਿੱਸਾ ਹੈ। ਮੁੰਹ ਦੀ ਖ਼ੂਬਸੂਰਤੀ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹੈ। ਇਸ ਲਈ ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁੱਥ ਪੇਸਟ ਕਰਨੀ ਚਾਹੀਦੀ ਹੈ। ਟੁੱਥ ਪੇਸਟ ਕਰਦੇ ਬੁਰਸ਼ ਨੂੰ ਪੈਂਸਲ ਵਾਂਗ ਫੜ੍ਹੋ ਤੇ ਨਰਮ ਬੁਰਸ਼ ਦੀ ਵਰਤੋਂ ਕਰੋ। ਦੰਦਾ ਨੂੰ ਰਗੜੋ ਨਾ, ਦੰਦਾਂ ਦੇ ਵਿਚਕਾਰ ਸਫ਼ਾਈ ਕਰੋ।

ਖਾਣਾ ਖਾਣ ਮਗਰੋਂ ਕੁਰਲੀ ਜ਼ਰੂਰ ਕਰੋ। ਉਮਰ ਦੇ ਹਿਸਾਬ ਨਾਲ ਮਸੂੜ੍ਹੇ ਕਮਜ਼ੋਰ ਹੋ ਜਾਂਦੇ ਹਨ। ਜੋ ਟੁੱਥ ਪੇਸਟ ਕੀਤੀ ਜਾਂਦੀ ਹੈ, ਉਸ ਨਾਲ ਮਸੂੜਿ੍ਹਆਂ ਦੀ ਉਂਗਲਾਂ ਨਾਲ ਹਲਕੀ ਮਸਾਜ ਕਰੋ। ਟੰਗਕਲੀਨਰ ਨਾਲ ਜੀਭ ਸਾਫ਼ ਕਰੋੇ ਵੱਧ ਤੋਂ ਵੱਧ ਪਾਣੀ ਪੀਉ, ਤਾਜ਼ੇ ਫ਼ਲ ਖਾਉ। ਕੋਲਡ ਡਰਿੰਕ, ਆਈਸ ਕਰੀਮ, ਜੰਕ ਫੂਡ ਤੇ ਮਿੱਠੇ, ਬਿਸਕੁਟ, ਚਾਕਲੇਟ ਦਾ ਪਰਹੇਜ ਕਰੋ। ਸਤੁੰਲਤ ਭੋਜਨ ਖਾਉ।

ਹਰ 6 ਮਹੀਨੇ ਬਾਅਦ ਦੰਦਾਂ ਦੇ ਮਾਹਿਰ ਡਾਕਟਰ ਨੂੰ ਜ਼ਰੂਰ ਵਿਖਾਉ। ਅਜਿਹਾ ਕਰਨ ਨਾਲ ਤੁਸੀ ਦੰਦਾ ਦੀਆਂ ਬੀਮਾਰੀਆਂ ਤੋਂ ਬਚ ਸਕੋਗੇ। ਅਕਸਰ ਕੈਲਸ਼ੀਅਮ ਫਾਸਟੇਟ ਦੀ ਕਮੀ ਕਾਰਨ ਦੰਦ ਝੜ ਜਾਂਦੇ ਹਨ ਤੇ ਅਨੇਕਾਂ ਹੋਰ ਦੰਦਾਂ ਦੀਆਂ ਬੀਮਾਰੀਆ ਜਿਵੇਂ ਦੰਦਾ ਨੂੰ ਕੀੜਾ ਲੱਗਣਾ, ਮਸੂੜਿਆਂ ਦੀ ਸੋਜਸ, ਦੰਦਾ ਨੂੰ ਗਰਮ ਠੰਡਾ ਪਾਣੀ ਲੱਗਣਾ ਆਦਿ। ਦੰਦਾ ਦੀ ਦਰਦ ਕਿੰਨੀ ਭਿਆਨਕ ਹੁੰਦੀ ਹੈ ਇਹ ਮੈਨੂੰ ਕੋਰੋਨਾ ਕਾਲ ਸਮੇਂ ਪਤਾ ਲੱਗਾ ਜਦੋਂ ਦੰਦਾਂ ਦੇ ਡਾਕਟਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਮੈਂ ਦਰਦ ਨਾਲ ਕੁਰਲਾ ਰਿਹਾ ਸੀ। ਇਸ ਕਰ ਕੇ ਬਚਪਨ ਤੋਂ ਹੀ ਦੰਦਾ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸੇ ਤਰਾਂ ਸਕੂਲਾਂ ਵਿਚ ਵੀ ਬੱਚਿਆਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
- ਗੁਰਮੀਤ ਸਿੰਘ ਵੇਰਕਾ 
ਐਮਏ ਪੁਲਿਸ ਐਡਮਨਿਸਟਰੇਸਨ    
ਮੋ. 9878600221
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement