ਗਰਮੀਆਂ 'ਚ ਘੜੇ ਦਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ
Published : Apr 23, 2018, 6:25 pm IST
Updated : Apr 23, 2018, 6:25 pm IST
SHARE ARTICLE
Pot Water
Pot Water

ਗਰਮੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਮਿੱਟੀ ਦੇ ਘੜੇ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਗਰਮੀ 'ਚ ਘੜੇ ਦਾ ਪਾਣੀ ਜਿਨਾਂ ਠੰਡਾ ਅਤੇ ਸੁਕੂਨਦਾਇਕ ਲਗਦਾ ਹੈ, ਸਿਹਤ ਲਈ ਵੀ ਉਨਾਂ...

ਗਰਮੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਮਿੱਟੀ ਦੇ ਘੜੇ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਗਰਮੀ 'ਚ ਘੜੇ ਦਾ ਪਾਣੀ ਜਿਨਾਂ ਠੰਡਾ ਅਤੇ ਸੁਕੂਨਦਾਇਕ ਲਗਦਾ ਹੈ, ਸਿਹਤ ਲਈ ਵੀ ਉਨਾਂ ਹੀ ਫ਼ਾਇਦੇਮੰਦ ਵੀ ਹੁੰਦਾ ਹੈ। ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਹੈ, ਇਸ ਲਈ ਇਹ ਸਰੀਰ ਲਈ ਹਾਨੀਕਾਰਕ ਨਹੀਂ ਹੁੰਦਾ ਪਰ ਫ਼ਰਿਜ ਦਾ ਠੰਡਾ ਪਾਣੀ ਕਈ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦਾ ਹੈ।  

Pot WaterPot Water

ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫ਼ਾਇਦੇਮੰਦ ਹੈ। ਇਸ ਦਾ ਤਾਪਮਾਨ ਇਕੋ ਜਿਹੇ ਤੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪਾਚਣ ਦੀ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਘੜੇ ਦੇ ਪਾਣੀ ਨੂੰ ਪੀਣ ਨਾਲ ਸਰੀਰ 'ਚ ਟੈਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।

ਮਿੱਟੀ ਦੇ ਘੜੇਮਿੱਟੀ ਦੇ ਘੜੇ

ਇਸ 'ਚ ਮਿੱਟੀ ਦੇ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧ‍ੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਖਣਿਜ ਪ੍ਰਦਾਨ ਕਰਦੇ ਹਨ। ਸਰੀਰ ਨੂੰ ਟਾਕਸਿਨਜ਼ ਤੋਂ ਅਜ਼ਾਦ ਕਰ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ।

ਮਿੱਟੀ ਦੇ ਘੜੇਮਿੱਟੀ ਦੇ ਘੜੇ

ਫ਼ਰ‍ਿਜ ਦੇ ਪਾਣੀ ਨਾਲੋਂ ਇਹ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ਼ ਅਤੇ ਗਲਾ ਖ਼ਰਾਬ ਹੋਣ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਅਰਥਾਂ 'ਚ ਸਰੀਰ ਨੂੰ ਠੰਢਕ ਦਿੰਦਾ ਹੈ।

Pot WaterPot Water

ਘੜੇ ਦਾ ਪਾਣੀ ਲਕਵੇ ਅਤੇ ਦਮੇ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement