ਖ਼ੂਬਸੂਰਤੀ ਨੂੰ ਵਧਾਉਣ ਲਈ ਲਗਾਉ ਫ਼ਾਊਂਡੇਸ਼ਨ 
Published : May 20, 2018, 12:36 pm IST
Updated : May 20, 2018, 12:36 pm IST
SHARE ARTICLE
apply foundation
apply foundation

ਫ਼ਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ 'ਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਗਾਉਣ ਤੇ ਇਹ ਤੁਹਾਡੀ ਕੁਦਰਤੀ ਖ਼ੂਬਸੂਰਤੀ ਕਾਇਮ ਰੱਖੇ...

ਫ਼ਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ 'ਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਗਾਉਣ ਤੇ ਇਹ ਤੁਹਾਡੀ ਕੁਦਰਤੀ ਖ਼ੂਬਸੂਰਤੀ ਕਾਇਮ ਰੱਖੇ। ਫ਼ਾਊਂਡੇਸ਼ਨ ਨੂੰ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਬਰਫ਼ ਰਗੜੋ। ਇਸ ਨਾਲ ਇਹ ਦੇਰ ਤਕ ਟਿਕਿਆ ਰਹੇਗਾ। ਜੇ ਕੰਪਲੈਕਸ਼ਨ ਸਾਫ਼ ਦਿਖਾਉਣਾ ਚਾਹੁੰਦੇ ਹੋ ਤਾਂ ਅਪਣੀ ਰੰਗਤ ਤੋਂ ਇਕ ਸ਼ੇਡ ਹਲਕਾ ਫ਼ਾਊਂਡੇਸ਼ਨ ਚੁਣੋ। ਇਸ ਦੌਰਾਨ ਸਕਿਨ ਟਾਈਪ ਦਾ ਵੀ ਧਿਆਨ ਰੱਖੋ। ਮਸਲਨ ਆਇਲੀ ਸਕਿਨ ਲਈ ਮੈਟ ਜਾਂ ਮੂਸ ਫ਼ਾਊਂਡੇਸ਼ਨ ਚੁਣੋ ਅਤੇ ਰੁੱਖੀ ਚਮੜੀ ਲਈ ਲਿਕੁਏਡ ਬੇਸ ਫ਼ਾਊਂਡੇਸ਼ਨ ਦੀ ਵਰਤੋਂ ਕਰੋ।

foundationfoundation

ਸਧਾਰਣ ਚਮੜੀ ਲਈ ਦੋਵੇਂ ਤਰ੍ਹਾਂ ਦੇ ਫ਼ਾਊਂਡੇਸ਼ਨ ਨੂੰ ਮਿਕਸ ਕਰ ਕੇ ਲਗਾਉ। ਇਸ ਨਾਲ ਚਮੜੀ ਨੂੰ ਨਮੀ ਮਿਲੇਗੀ ਪਰ ਇਹ ਆਇਲੀ ਨਹੀਂ ਹੋਵੇਗੀ। ਦਿਨ ਦੇ ਸਮੇਂ ਦਾ ਫ਼ਾਊਂਡੇਸ਼ਨ ਹਲਕਾ ਹੋਣਾ ਚਾਹੀਦਾ, ਜਦਕਿ ਰਾਤ ਨੂੰ ਚਮਕ ਵਾਲਾ ਫ਼ਾਊਂਡੇਸ਼ਨ ਲਗਾਉ। ਫ਼ਾਊਂਡੇਸ਼ਨ ਨੂੰ ਬਫ਼ਰ ਬ੍ਰਸ਼ ਜਾਂ ਉਂਗਲੀਆਂ ਦੀ ਮਦਦ ਨਾਲ ਲਗਾਇਆ ਜਾ ਸਕਦਾ ਹੈ। ਵੈਸੇ, ਇਹ ਵੀ ਚਮੜੀ ਟਾਈਪ 'ਤੇ ਨਿਰਭਰ ਕਰਦਾ ਹੈ। ਦਾਗ਼  ਅਤੇ ਧੱਬਿਆਂ ਵਾਲੀ  ਚਮੜੀ 'ਤੇ ਮੈਟ ਬੇਸ ਵਾਲਾ ਫ਼ਾਊਂਡੇਸ਼ਨ ਲਗਾਉ। ਸਾਫ਼ ਸੁਥਰੀ ਚਮੜੀ 'ਤੇ ਲਿਕੁਏਡ ਫ਼ਾਊਂਡੇਸ਼ਨ ਨੂੰ ਬ੍ਰਸ਼ ਦੀ ਮਦਦ ਨਾਲ ਲਗਾਉ ਅਤੇ ਫਿਰ ਗਿੱਲੇ ਸਪੰਜ ਨਾਲ ਚੰਗੀ ਤਰ੍ਹਾਂ ਫੈਲਾ ਲਉ।

apply foundation on faceapply foundation on face

ਫ਼ਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਇਕਸਾਰ ਨਾ ਲਗਾਉਣ ਨਾਲ ਚਿਹਰੇ 'ਤੇ ਪੈਚ ਬਣ ਜਾਂਦੇ ਹਨ। ਰਾਤ ਦੇ ਸਮੇਂ ਨੂੰ ਫ਼ਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ। ਦਿਨ ਦੇ ਸਮੇਂ ਫ਼ਾਊਂਡੇਸ਼ਨ ਲਗਾਉਣ ਨਾਲ 60 ਐਸ ਪੀ ਐਫ ਵਾਲਾ ਸਨਸਕ੍ਰੀਨ ਲਗਾਉ। ਫ਼ਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਗਿੱਲੇ ਟਿਸ਼ੂ ਪੇਪਰ ਨਾਲ ਚਿਹਰੇ ਨੂੰ ਸਾਫ਼ ਕਰੋ ਅਤੇ ਫਿਰ ਨਮੀ ਵਾਲਾ ਮਿਨਰਲ ਵਾਟਰ ਬੇਸ ਸਕਿਨ ਸਪਰੇ ਛਿੜਕੋ। ਫ਼ਾਊਂਡੇਸ਼ਨ ਦਾਗ ਧੱਬੇ, ਡਾਰਕ ਸਰਕਲ ਵਰਗੇ ਦੋਸ਼ਾਂ ਨੂੰ ਛੁਪਾ ਕੇ ਤੁਹਾਨੂੰ ਫ਼ਰੈੱਸ਼ ਅਤੇ ਖ਼ੂਬਸੂਰਤ ਦਿਖ ਦਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement