ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮਹਿੰਦੀ 'ਚ ਪਾ ਕੇ ਲਗਾਉ ਇਹ ਚੀਜ਼ਾਂ
Published : Oct 15, 2020, 11:21 am IST
Updated : Oct 15, 2020, 11:21 am IST
SHARE ARTICLE
mehndi
mehndi

ਚਿੱਟੇ ਵਾਲਾਂ ਦੀ ਸਮੱਸਿਆ ਨੂੰ ਕਰੋ ਦੂਰ

ਮੁਹਾਲੀ: ਜੇਕਰ ਤੁਸੀਂ ਅਪਣੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੇ ਚਿਹਰੇ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਧਿਆਨ ਰਖਣਾ ਹੋਵੇਗਾ। ਕਈ ਵਾਰ ਜੈਨੇਟਿਕ ਕਾਰਨਾਂ ਕਰ ਕੇ ਤੇ ਹਾਰਮੋਨਲ ਬਦਲਾਅ ਕਰ ਕੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲੋਕ ਇਸ ਨੂੰ ਲੁਕਾਉਣ ਲਈ ਰੰਗ ਤੋਂ ਲੈ ਕੇ ਮਹਿੰਦੀ ਤਕ ਹਰ ਚੀਜ਼ ਦੀ ਵਰਤੋਂ ਕਰਦੇ ਹਨ। ਜਦੋਂ ਵੀ ਤੁਸੀਂ ਅਪਣੇ ਵਾਲਾਂ 'ਤੇ ਮਹਿੰਦੀ ਲਗਾਉਂਦੇ ਹੋ, ਇਸ ਵਿਚ ਕੁੱਝ ਚੀਜ਼ਾਂ ਜ਼ਰੂਰ ਮਿਲਾਉ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਣਗੇ।

Hair ConditionerHair 

ਇਸ ਤਰ੍ਹਾਂ ਤਿਆਰ ਕਰੋ ਮਹਿੰਦੀ: ਸੱਭ ਤੋਂ ਪਹਿਲਾਂ ਮਹਿੰਦੀ ਵਿਚ ਕਪੂਰ ਨੂੰ ਪਿਘਲਾਉ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਪਾਣੀ ਪਾਉ ਅਤੇ ਚੰਗੀ ਤਰ੍ਹਾਂ ਰਲਾਉ। ਕੁੱਝ ਸਮੇਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਤੇਲ ਮਿਲਾਉ ਅਤੇ ਚੰਗੀ ਤਰ੍ਹਾਂ ਮਿਲਾਉ। ਧਿਆਨ ਰਹੇ ਕਿ ਮਹਿੰਦੀ ਦਾ ਇਹ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਹੁਣ ਇਸ ਮਿਸ਼ਰਣ ਨੂੰ ਵਾਲਾਂ 'ਤੇ ਲਗਾਉ ਅਤੇ ਇਸ ਨੂੰ ਸੁੱਕਣ ਦਿਉ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਉ। ਚਾਰ ਹਫ਼ਤਿਆਂ ਤਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿਚ ਸਿਰਫ਼ ਇਕ ਵਾਰ ਕਰਨੀ ਹੈ।

White HairWhite Hair

ਚਿੱਟੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਹੋਰ ਤਰੀਕੇ:
ਸਰਦੀਆਂ ਵਿਚ ਜੇਕਰ ਤੁਸੀਂ ਵਾਲਾਂ 'ਚ ਮਹਿੰਦੀ ਲਗਾਉਂਦੇ ਹੋ ਤਾਂ ਮਹਿੰਦੀ ਦੀ ਪੇਸਟ ਵਿਚ ਕੁੱਝ ਲੌਂਗ ਪਾਉ। ਇਹ ਤੁਹਾਨੂੰ ਠੰਢ ਤੋਂ ਬਚਾਏਗਾ। ਮਹਿੰਦੀ ਦੇ ਪਾਊਡਰ ਵਿਚ ਸੰਤਰੇ ਦਾ ਰਸ ਮਿਲਾਉ ਅਤੇ ਇਸ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ 'ਤੇ ਲਗਾਉ ਅਤੇ 10 ਮਿੰਟ ਬਾਅਦ ਧੋ ਲਉ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।

white hairwhite hair

ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਤੌਰ 'ਤੇ ਬਦਲਣ ਲਈ ਦਹੀਂ ਦੀ ਵਰਤੋਂ ਕਰੋ। ਇਸ ਲਈ ਮਹਿੰਦੀ ਅਤੇ ਦਹੀਂ ਦੀ ਬਰਾਬਰ ਮਾਤਰਾ ਮਿਲਾ ਕੇ ਇਕ ਪੇਸਟ ਬਣਾਉ ਅਤੇ ਇਸ ਪੇਸਟ ਨੂੰ ਵਾਲਾਂ ਵਿਚ ਲਗਾਉ। ਚਿੱਟੇ ਹੋ ਰਹੇ ਵਾਲਾਂ ਲਈ ਕੜ੍ਹੀ ਪੱਤਾ ਬਹੁਤ ਚੰਗਾ ਹੈ। ਨਹਾਉਣ ਤੋਂ ਪਹਿਲਾਂ ਕੜ੍ਹੀ ਪੱਤੇ ਨਹਾਉਣ ਵਾਲੇ ਪਾਣੀ ਵਿਚ ਛੱਡ ਦਿਉ ਅਤੇ ਇਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement