Beauty Tips: ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੀਰਾ
Published : Feb 14, 2026, 1:32 pm IST
Updated : Feb 14, 2026, 2:04 pm IST
SHARE ARTICLE
Aloe vera makes the face glow Beauty Tips
Aloe vera makes the face glow Beauty Tips

ਔਰਤਾਂ ਆਪਣੀ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ। ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ

Aloevera makes the face glow Beauty Tips: ਔਰਤਾਂ ਆਪਣੀ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ। ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ। ਜ਼ਿਆਦਾ ਕ੍ਰੀਮਾਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਦੇ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਉਣ ਲਈ ਘਰੇਲੂ ਨੁਸਖੇ ਬਾਰੇ ਦੱਸਾਂਗੇ।

ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਕਿ ਐਲੋਵੀਰਾ ਚਿਹਰੇ ਦੀ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਐਲੋਵੀਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗਾ ਅਤੇ ਕੁਦਰਤੀ ਉਪਾਅ ਹੈ। ਜੇਕਰ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੀਰਾ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਐਲੋਵੀਰਾ ਚਿਹਰੇ 'ਤੇ ਪਏ ਦਾਗ-ਧੱਬੇ, ਫੈਂਸੀਆਂ, ਚਿਹਰੇ 'ਤੇ ਝੁਰੜੀਆਂ ਹੋਣ ਜਾਣ 'ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਇਕ ਦੀ ਚਮੜੀ ਇਸ ਨੂੰ ਉਸ ਰੂਪ ਵਿਚ ਸਵੀਕਾਰ ਕਰੇ। ਇਸ ਲਈ ਐਲੋਵੀਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਆਓ ਜਾਣਦੇ ਹਾਂ ਕਿ ਕਿਵੇਂ ਐਲੋਵੀਰਾ ਸਾਡੀ ਚਿਹਰੇ ਦੀ ਚਮੜੀ ਨੂੰ ਨਿਖਾਰਦਾ ਹੈ। ਐਲੋਵੀਰਾ ਚਮੜੀ ਦੀ ਉੱਪਰੀ ਪਰਤ 'ਤੇ ਮੌਜੂਦ ਗੰਦਗੀ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ। ਇਸ ਲਈ ਤੁਸੀਂ ਐਲੋਵੀਰਾ ਨੂੰ ਕੱਟ ਕੇ ਉਸ ਦੇ ਗੂਦੇ ਦੀ ਵਰਤੋਂ ਕਰ ਸਕਦੇ ਹੋ।

ਐਲੋਵੀਰਾ ਵਿਚ ਐਂਟੀ-ਮਾਈਕ੍ਰਬੀਅਲ ਗੁਣ ਪਾਇਆ ਜਾਂਦਾ ਹੈ। ਇਸ ਦੀ ਇਹ ਖੂਬੀ ਹੈ ਕਿ ਇਹ ਫੋਹੜੇ ਫੈਂਸੀਆਂ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਐਲੋਵੀਰਾ ਦੀ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਮੁਹਾਸਿਆਂ ਦੀ ਸਮੱਸਿਆ ਖ਼ਤਮ ਹੋ ਜਾਵੇਗੀ।

ਦਾਗ-ਧੱਬਿਆਂ ਲਈ- ਜੇਕਰ ਤੁਹਾਡੇ ਚਿਹਰੇ 'ਤੇ ਦਾਗ ਹਨ ਤਾਂ ਐਲੋਵੀਰਾ ਦੀ ਰੋਜ਼ਾਨਾ ਵਰਤੋਂ ਤੁਹਾਡੇ ਲਈ ਫਾਇਦੇਮੰਦ ਰਹੇਗੀ। ਇਸ ਨਾਲ ਚਿਹਰੇ 'ਤੇ ਅਣਚਾਹੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਚਮੜੀ ਨੂੰ ਨਮੀ ਦੇਣ ਲਈ- ਐਲੋਵੀਰਾ ਚਮੜੀ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਕਿਸੇ ਵੀ ਚਮੜੀ ਦੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ, ਬੇਸ਼ਰਤੇ ਤੁਹਾਨੂੰ ਇਸ ਤੋਂ ਐਲਰਜ਼ੀ ਨਾ ਹੋਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement