ਸਿਰਹਾਣੇ ਦੇ ਕਵਰ ਨਾਲ ਬਣਾਓ ਰਚਨਾਤਮਕ ਸਮਾਨ
Published : Jun 10, 2018, 3:53 pm IST
Updated : Jul 10, 2018, 10:22 am IST
SHARE ARTICLE
Pillow
Pillow

ਤੁਸੀਂ ਘਰਾਂ ਵਿਚ ਅਕ‍ਸਰ ਦੇਖਿਆ ਹੋਵੇਗਾ ਕਿ ਰੰਗ ਦੀਆਂ ਬਾਲਟੀਆਂ ਨੂੰ ਬਾਥਰੂਮ ਵਿਚ ਇਸ‍ਤੇਮਾਲ ਕਰਦੇ ਹਨ। ਜਦੋਂ ਉਥੇ ਬਾਲਟੀਆਂ ਪੁਰਾਣੀ ਪੈ ਜਾਂਦੀਆਂ ਹਨ ਤਾਂ ਉਨ੍ਹਾਂ....

ਤੁਸੀਂ ਘਰਾਂ ਵਿਚ ਅਕ‍ਸਰ ਦੇਖਿਆ ਹੋਵੇਗਾ ਕਿ ਰੰਗ ਦੀਆਂ ਬਾਲਟੀਆਂ ਨੂੰ ਬਾਥਰੂਮ ਵਿਚ ਇਸ‍ਤੇਮਾਲ ਕਰਦੇ ਹਨ। ਜਦੋਂ ਉਥੇ ਬਾਲਟੀਆਂ ਪੁਰਾਣੀ ਪੈ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਗਮਲਾ ਬਣਾ ਦਿਤਾ ਜਾਂਦਾ ਹੈ। ਅਜਿਹਾ ਹੀ ਕੁੱਝ ਰਚਨਾਤਮਕ ਕੰਮ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਰ ਉਹ ਸਿਰਹਾਣੇ ਲਈ ਹੋਵੇਗਾ।

PillowPillow

ਜੀ ਹਾਂ, ਸਿਰਹਾਣੇ ਪਿਚਕ ਜਾਣ ਤੋਂ ਬਾਅਦ ਉਨ੍ਹਾਂ ਦਾ ਕੋਈ ਕੰਮ ਨਹੀਂ ਰਹਿ ਜਾਂਦਾ ਹੈ ਅਤੇ ਉਨ੍ਹਾਂ  ਦੇ ਕਵਰ ਵੀ ਇਕ ਹੱਦ ਤੋਂ ਬਾਅਦ ਇਸ‍ਤੇਮਾਲ ਕਰਨ ਲਈ ਠੀਕ ਨਹੀਂ ਰਹਿ ਜਾਂਦੇ ਹਨ। ਅਜਿਹੇ ਕਵਰ ਨੂੰ ਥੋੜ੍ਹਾ ਰਚਨਾਤਮਕ ਤਰੀਕਿਆਂ ਨਾਲ ਘਰ ਲਈ ਹੀ ਦੂਜਾ ਸਮਾਨ ਬਣਾਇਆ ਜਾ ਸਕਦਾ ਹੈ। ਆਓ ਜੀ ਜਾਣਦੇ ਹਾਂ ਕਿ ਸਿਰਹਾਣੇ ਦੇ ਕਵਰ ਨਾਲ ਕ‍ੀ-ਕ‍ੀ ਸਮਾਨ ਬਣਾਇਆ ਜਾ ਸਕਦਾ ਹੈ।

PillowPillow

ਲਿਨਨ ਨੈਪਕਿਨ : ਘਰਾਂ ਵਿਚ ਇਸ‍ਤੇਮਾਲ ਕੀਤੇ ਜਾਣ ਵਾਲੇ ਲਿਨਨ ਨੈਪਕਿਨ ਨੂੰ ਬਾਹਰ ਤੋਂ ਖ਼ਰੀਦ ਕਰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਘਰ ਵਿਚ ਪਏ ਪੁਰਾਣੇ ਸਿਰਹਾਣੇ ਦੇ ਕਵਰਾਂ ਨੂੰ ਠੀਕ ਤਰ੍ਹਾਂ ਨਾਲ ਕੱਟ ਲਵੋ ਅਤੇ ਉਹਨਾਂ ਕੋਨੇ ਤੋਂ ਸਿਲਾਈ ਕਰ ਦਿਓ ਅਤੇ ਤੁਹਾਡਾ ਲਿਨਨ ਨੈਪਕਿਨ ਤਿਆਰ ਹੋ ਜਾਵੇਗਾ। ਬਸ ਤੁਹਾਨੂੰ ਇੰਨਾ ਧਿਆਨ ਰੱਖਣਾ ਹੋਵੇਗਾ ਕਿ ਸਰੂਪ, ਵਰਗ ਆਕਾਰ ਹੋਣਾ ਚਾਹੀਦਾ ਹੈ। ਤਾਕਿ ਉਹ ਭੱਦਾ ਨਾ ਦਿਖਣ। 

Pillow dressPillow dress

ਬੱਚ‍ਿਆਂ ਦੀ ਡ੍ਰੈਸ : ਜੇਕਰ ਤੁਹਾਡੇ ਘਰ ਦੇ ਫ਼ੈਦਰ ਲੁੱਕ ਦੇ ਸਿਰਹਾਣੇ ਦੇ ਕਵਰ ਬੇਕਾਰ ਪਏ ਹਨ ਤਾਂ ਥੋੜ੍ਹਾ ਜਿਹਾ ਸਮਾਂ ਦੇ ਕੇ ਉਨਹਾਂ ਵਧੀਆ ਜਿਹੀ ਡ੍ਰੈਸ ਦੇ ਰੂਪ ਵਿਚ ਕਟ ਲਵੋ। ਇਸ ਨਾਲ ਤੁਹਾਡੇ ਬੱਚੇ ਦੀ ਅਜਿਹੀ ਡ੍ਰੈਸ ਤਿਆਰ ਹੋ ਸਕਦੀਆਂ ਹਨ ਜਿਸ ਨੂੰ ਤੁਸੀਂ ਉਸ ਨੂੰ ਗਾਰਡਨ ਵਿਚ ਖਿਡਾਉਂਦੇ ਸਮੇਂ ਪੁਆ ਸਕਦੇ ਹੋ ਜੋ ਗੰਦੀ ਹੋਣ 'ਤੇ ਤੁਹਾਨੂੰ ਟੈਂਸ਼ਨ ਨਹੀਂ ਦੇਵੇਗੀ। 

PillowPillow

ਪੈਕ ਕਰਨ ਵਾਲੇ ਪੇਪਰ : ਸਿਰਹਾਣੇ ਦੇ ਕਵਰ ਕਾਫ਼ੀ ਸੋਹਣੇ ਹੁੰਦੇ ਹਨ ਇਨ੍ਹਾਂ ਤੋਂ ਤੁਸੀਂ ਸਮਾਨ ਨੂੰ ਪੈਕ ਕਰਨ ਵਾਲੇ ਕਵਰ ਬਣਾ ਸਕਦੇ ਹੋ ਜੋ ਕਿ ਟਿਕਾਊ ਅਤੇ ਕਾਸ‍ਟ ਇਫ਼ੈਕ‍ਟਿਵ ਹੋਣਗੇ। ਇੰਨ‍ਹੇ ਤੁਸੀਂ ਕਾਫ਼ੀ ਵਧੀਆ ਤਰ੍ਹਾਂ ਨਾਲ ਸਜਾ ਵੀ ਸਕਦੇ ਹੋ। 

Pillow bagPillow bag

ਟੋਟੇ ਬੈਗ : ਸਿਰਹਾਣੇ ਅਤੇ ਕੁਸ਼ਨ ਤੋਂ ਇਲਾਵਾ ਇਕ ਪ੍ਰਕਾਰ ਦੇ ਆਰਾਮਦਾਇਕ ਬੈਗ ਹੁੰਦੇ ਹਨ ਜਿਸ ਨ‍ੂੰ ਟੋਟੇ ਬੈਗ ਕਿਹਾ ਜਾਂਦਾ ਹੈ। ਸਿਰਹਾਣੇ   ਦੇ ਕਵਰ ਵਿਚ ਪੁਰਾਣੀ ਰੂਈ ਅਤੇ ਕਪੜਿਆਂ ਨੂੰ ਭਰ ਕੇ ਇਹ ਟੋਟੇ ਬੈਗ ਬਣਾਏ ਜਾ ਸਕਦੇ ਹਨ। ਬਸ ਇਹਨਾਂ ਦੀ ਸਿਲਾਈ ਵਧੀਆ ਤਰ੍ਹਾਂ ਸਫ਼ਾਈ ਨਾਲ ਕਰਨ ਦੀ ਜ਼ਰੂਰਤ ਹੈ ਤਾਕਿ ਇਹ ਭੱਦੇ ਨਾ ਦਿਖਣ। ਤੁਸੀਂ ਇਸ ਨੂੰ ਮਨਚਾਹਿਆ ਆਕਾਰ ਵੀ ਦੇ ਸਕਦੇ ਹੋ।

PillowPillow

‍ਅਖ਼ਬਾਰ ਰੱਖਣ ਦੇ ਕੰਮ : ਘਰਾਂ ਵਿਚ ਅਖ਼ਬਾਰ ਇਧਰ - ਉਧਰ ਪਏ ਰਹਿੰਦੇ ਹਨ ਤੁਸੀਂ ਇਸ ਕਵਰ ਵਿਚ ਅਖ਼ਬਾਰਾਂ ਨੂੰ ਰੱਖ ਸਕਦੇ ਹੋ। ਇੱਥੇ ਤਕ ਕਿ ਕਈ ਤਰ੍ਹਾਂ ਦੇ ਪੁਰਾਣੇ ਸਮਾਨ ਨੂੰ ਵੀ ਇਸ ਕਵਰ ਵਿਚ ਰੱਖ ਕੇ ਆਸਾਨੀ ਨਾਲ ਸ‍ਟੋਰ ਕੀਤਾ ਜਾ ਸਕਦਾ ਹੈ ਤਾਕਿ ਉਹ ਭੱਦਾ ਨਾ ਲੱਗੇ ਅਤੇ ਸਮਾਨ ਸੁਰੱਖਿਅਤ ਵੀ ਬਣਿਆ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement