ਸਾਹ ਦੀ ਬਦਬੂ ਮਿਟਾਉਣ ਲਈ ਘਰੇਲੂ ਨੁਸ‍ਖ਼ੇ
Published : Jun 2, 2018, 3:20 pm IST
Updated : Jun 2, 2018, 3:23 pm IST
SHARE ARTICLE
breath odor
breath odor

ਸਾਹ ਦੀ ਬਦਬੂ ਤੋਂ ਲੋਕਾਂ ਨੂੰ ਅਕਸਰ ਸਮਾਜਿਕ ਜਗ੍ਹਾਵਾਂ 'ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਹ ਦੀ ਬਦਬੂ (ਹੈਲਾਟੋਸਿਸ) ਅਕਸਰ ਮੁੰਹ 'ਚ ਇਕ ਬੈਕਟੀਰੀਆ ਤੋਂ ਹੁੰਦੀ ਹੈ...

ਸਾਹ ਦੀ ਬਦਬੂ ਤੋਂ ਲੋਕਾਂ ਨੂੰ ਅਕਸਰ ਸਮਾਜਿਕ ਜਗ੍ਹਾਵਾਂ 'ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਹ ਦੀ ਬਦਬੂ (ਹੈਲਾਟੋਸਿਸ) ਅਕਸਰ ਮੁੰਹ 'ਚ ਇਕ ਬੈਕਟੀਰੀਆ ਤੋਂ ਹੁੰਦੀ ਹੈ। ਇਸ ਬੈਕਟੀਰੀਆ ਤੋਂ ਨਿਕਲਣ ਵਾਲੇ ‘ਸਲਫ਼ਰ ਕੰਪਾਉਂਡ’ ਕਾਰਨ ਸਾਹ ਦੀ ਬਦਬੂ ਪੈਦਾ ਹੁੰਦੀ ਹੈ। ਜਮੀ ਹੋਈ ਬਲਗ਼ਮ ਅਤੇ ਨੱਕ ਅਤੇ ਗਲੇ ਦੀ ਨਲੀ, ਢਿੱਡ ਅਤੇ ਅੱਤੜੀ ਦੀ ਨਲੀ, ਪਿਸ਼ਾਬ ਨਲੀ, ਖ਼ੂਨ ਵਿਚ ਜੱਮਣ ਵਾਲੇ ਹੋਰ ਪਦਾਰਥਾਂ ਨਾਲ ਵੀ ਸਾਹ ਦੀ ਬਦਬੂ ਪੈਦਾ ਹੁੰਦੀ ਹੈ।

 Home remedies for breath odorHome remedies for breath odor

ਤੁਸੀਂ ਚਾਹੋ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਜਾਣੋ ਸਾਹ ਦੀ ਬਦਬੂ ਤੋਂ ਬਚਨ ਦੇ ਉਪਾਅ। ਡਾਕਟਰਾਂ ਦਾ ਮੰਨਣਾ ਹੈ ਕਿ ਮੁੰਹ ਦੀ ਸਫ਼ਾਈ ਉਸ ਸਮੇਂ ਤਕ ਪੂਰੀ ਨਹੀਂ ਮੰਨੀ ਜਾਂਦੀ ਹੈ ਜਦੋਂ ਤਕ ਜਿੱਭ ਦੀ ਸਫ਼ਾਈ ਨਾ ਹੋਈ ਹੋਵੇ। ਕਈ ਵਾਰ ਭੋਜਨ ਤੋਂ ਬਾਅਦ ਕੁਝ ਬਰੀਕ ਕਣ ਜਿੱਭ 'ਤੇ ਲੱਗੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਜੇਕਰ ਠੀਕ ਤਰੀਕੇ ਤੋਂ ਸਾਫ਼ ਨਾ ਕਰੀਏ ਤਾਂ ਵੀ ਸਾਹ ਤੋਂ ਬਦਬੂ ਆਉਂਦੀ ਹੈ।

remedies for breath odorremedies for breath odor

ਅਜਿਹੇ 'ਚ ਬ੍ਰਸ਼ ਕਰਦੇ ਸਮੇਂ ਰੋਜ਼ ਜਿੱਭ ਨੂੰ ਟੰਗ ਕਲੀਨਰ ਨਾਲ ਜ਼ਰੂਰ ਸਾਫ਼ ਕਰੋ ਜਿਸ ਨਾਲ ਸਾਹ ਦੀ ਬਦਬੂ ਅਤੇ ਮੁੰਹ  ਦੇ ਸੰਕਰਮਣ ਤੋਂ ਬਚਾਅ ਹੋ ਸਕੇ।ਪਾਰਸਲੀ ਦੀਆਂ ਟਹਿਣੀਆਂ ਨੂੰ ਬਰੀਕ ਕੱਟ ਕੇ, ਦੋ ਤੋਂ ਤਿੰਨ ਲੌਂਗ ਜਾਂ ਚੌਥਾਈ ਚੱਮਚ ਪੀਸੇ ਹੋਏ ਲੌਂਗ ਨੂੰ ਦੋ ਕਪ ਪਾਣੀ ਵਿਚ ਉਬਾਲੋ। ਇਸ ਨੂੰ ਠੰਡਾ ਹੋਣ 'ਤੇ ਦਿਨ ਵਿਚ ਕਈ ਵਾਰ ਮਾਉਥਵਾਸ਼ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪਾਣੀ ਖ਼ੂਬ ਪੀਉ ਅਤੇ ਢਿੱਡ ਨੂੰ ਸਾਫ਼ ਰਖੋ।

bad breath bad breath

ਸੌਂਫ਼ ਇਕ ਮਸਾਲਾ ਹੈ ਜੋ ਜ਼ਿਆਦਾਤਰ ਖਾਣਾ ਪਕਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਸੌਂਫ਼ ਵੀ ਬਦਬੂਦਾਰ ਸਾਹ ਤੋਂ ਛੁੱਟਕਾਰਾ ਪਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਛੋਟਾ ਚੱਮਚ ਸੌਂਫ਼ ਨੂੰ ਲੈ ਅਤੇ ਅਪਣੇ ਮੁੰਹ ਵਿਚ ਪਾ ਕੇ ਹੌਲੀ - ਹੌਲੀ ਚਬਾਉ, ਇਸ ਮਸਾਲੇ ਵਿਚ ਤਾਜ਼ਾ ਸਾਹ ਦੇਣ ਲਈ ਰੋਗ ਨੂੰ ਰੋਕਣ ਵਾਲੇ ਗੁਣ ਹੁੰਦੇ ਹਨ। ਤੁਸੀਂ ਇਲਾਇਚੀ ਜਾਂ ਲੌਂਗ ਵਰਗੇ ਹੋਰ ਪ੍ਰਮਾਣਿਕ ਮਸਾਲੇ ਦੀ ਵੀ ਵਰਤੋਂ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement