Lifestyle: ਘਰ ਤੋਂ ਦੂਰ ਰੱਖੋ ਇਹ ਚੀਜ਼ਾਂ
Published : Jan 10, 2024, 7:38 am IST
Updated : Jan 10, 2024, 7:38 am IST
SHARE ARTICLE
Keep these things away from home
Keep these things away from home

ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ?

 Lifestyle: ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋੜ ਦੇ ਸਮੇਂ ਲੱਭੀਆਂ ਨਹੀਂ ਜਾ ਸਕਦੀਆਂ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਬਾਅਦ ਵਿਚ ਲੱਭ ਲੈਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਬਣ ਸਕਦੇ ਹੋ?

ਟਮਾਟਰ ਕੈਚਪ ਦੇ ਪੈਕੇਟ: ਬਹੁਤ ਸਾਰੇ ਲੋਕ ਟਮਾਟਰ ਕੈਚਪ ਦੇ ਪੈਕੇਟ ਖ਼ਰੀਦਦੇ ਹਨ ਅਤੇ ਇਸ ਦੀ ਵਰਤੋਂ ਕਰ ਕੇ ਬੱਚੇ ਕੈਚਪ ਨੂੰ ਅਗਲੇ ਦਿਨ ਵਰਤੋਂ ਲਈ ਸੰਭਾਲੀ ਰਖਦੇ ਹਨ। ਹਾਲਾਂਕਿ ਇਸ ਨੂੰ ਖੋਲ੍ਹਣ ਤੋਂ ਬਾਅਦ ਇਸ ਦੀ ਵਰਤੋਂ ਦੀ ਕੁੱਝ ਮਿਆਦ ਹੁੰਦੀ ਹੈ ਜਿਸ  ਤੋਂ ਬਾਅਦ ਇਸ ਨੂੰ ਸੁੱਟ ਦੇਣਾ ਹੀ ਸਹੀ ਹੁੰਦਾ ਹੈ।

ਪਲਾਸਟਿਕ ਦੇ ਚਮਚੇ: ਬਹੁਤ ਸਾਰੇ ਲੋਕ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਚਮਚੇ ਪਾਰਟੀਆਂ ਆਦਿ ਲਈ ਲਿਆ ਕੇ ਰਖਦੇ  ਹਨ। ਪਰ ਬਹੁਤ ਪੁਰਾਣੇ ਹੋ ਚੁੱਕੇ ਅਤੇ ਲੰਮੇ ਸਮੇਂ ਤਕ ਪਲਾਸਟਿਕ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਬਦਲ ਲਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਰਾਣੇ ਕਪੜੇ: ਬਹੁਤ ਸਾਰੇ ਲੋਕ ਪੁਰਾਣੇ ਕਪੜੇ ਅਤੇ ਜੁੱਤੀਆਂ ਨੂੰ ਬੈਗ ਬਣਾਉਣ ਜਾਂ ਕੁੱਝ ਹੋਰ ਬਣਾਉਣ ਲਈ ਰਖਦੇ ਹਨ। ਪਰ ਇਨ੍ਹਾਂ ਨਾਲ ਘਰ ’ਚ ਗੰਦ ਪਾਈ ਰਖਣਾ ਮੂਰਖਤਾ ਹੈ। ਜੇਕਰ ਨਾ ਪ੍ਰਯੋਗ ਹੋਣ ਵਾਲੇ ਕਪੜੇ ਕਾਫ਼ੀ ਦੇਰ ਤੋਂ ਪਏ ਹਨ ਤਾਂ ਇਨ੍ਹਾਂ ਨੂੰ ਸੁੱਟ ਦੇਣਾ ਹੀ ਸਮਝਦਾਰੀ ਹੈ। ਸਾਫ਼-ਸੁਥਰੇ ਕਮਰੇ ਤੁਹਾਨੂੰ ਸਕਾਰਾਤਮਕ ਊਰਜਾ ਦੇ ਸਕਣਗੇ।

ਪੁਰਾਣੀਆਂ ਦਵਾਈਆਂ: ਬਹੁਤ ਸਾਰੇ ਲੋਕ ਪੁਰਾਣੀਆਂ ਦਵਾਈਆਂ ਨੂੰ ਸਾਂਭੀ ਰਖਦੇ ਹਨ ਅਤੇ ਸੋਚਦੇ ਹਨ ਕਿ ਇਹ ਬਾਅਦ ਵਿਚ ਵਰਤੋਂ ’ਚ ਆ ਸਕਦੀਆਂ ਹਨ। ਪਰ ਮਿਆਦ ਖ਼ਤਮ ਹੋਣ ਜਾਂ ਗ਼ਲਤ ਦਵਾਈਆਂ ਖਾਣ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

(For more Punjabi news apart from Keep these things away from home, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement