ਖਾਓ ਇਹ ਫਲ ਅਤੇ ਸਬਜ਼ੀਆਂ ਤੇ ਰੱਖੋ ਆਪਣੀ ਸਕਿੱਨ Healthy 
Published : Mar 5, 2020, 5:39 pm IST
Updated : Mar 5, 2020, 5:39 pm IST
SHARE ARTICLE
File Photo
File Photo

ਸਰਦੀਆਂ ‘ਚ ਖੁਸ਼ਕ ਹਵਾਵਾਂ ਦਾ ਅਸਰ ਸਿਹਤ ਦੇ ਨਾਲ-ਨਾਲ ਸਕਿਨ ‘ਤੇ ਵੀ ਪੈਂਦਾ ਹੈ। ਜਦੋਂ ਸਕਿਨ ਆਪਣੀ ਕੁਦਰਤੀ ਨਮੀ ਗੁਆ ਦਿੰਦੀ ਹੈ ਤਾਂ ਡ੍ਰਾਈਨੈੱਸ ਮਹਿਸੂਸ ਹੋਣ ਲੱਗਦੀ ਹੈ

ਸਰਦੀਆਂ ‘ਚ ਖੁਸ਼ਕ ਹਵਾਵਾਂ ਦਾ ਅਸਰ ਸਿਹਤ ਦੇ ਨਾਲ-ਨਾਲ ਸਕਿਨ ‘ਤੇ ਵੀ ਪੈਂਦਾ ਹੈ। ਜਦੋਂ ਸਕਿਨ ਆਪਣੀ ਕੁਦਰਤੀ ਨਮੀ ਗੁਆ ਦਿੰਦੀ ਹੈ ਤਾਂ ਡ੍ਰਾਈਨੈੱਸ ਮਹਿਸੂਸ ਹੋਣ ਲੱਗਦੀ ਹੈ, ਜਿਸ ਨਾਲ ਇਹ ਰੁਖੀ-ਸੁਖੀ ਅਤੇ ਬੇਜਾਨ ਦਿੱਸਣ ਲੱਗਦੀ ਹੈ। ਜਦੋਂ ਹਵਾ ‘ਚ ਨਮੀ ਘੱਟ ਹੁੰਦੀ ਹੈ ਤਾਂ ਸਕਿਨ ਦੀ ਬਾਹਰੀ ਪਰਤ ਇਸ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਸਕਿਨ ਦੀ ਖੁਸ਼ਕੀ ਦਾ ਕਾਰਨ ਬਣਦਾ ਹੈ।

FileFile

ਅਜਿਹੇ ‘ਚ ਮੋਇਸਚਰਾਈਜ਼ਰ ਅਤੇ ਫੇਸ ਕ੍ਰੀਮ ਦਾ ਅਸਰ ਕੁਝ ਦੇਰ ਲਈ ਤਾਂ ਰਹਿੰਦਾ ਹੈ ਪਰ ਬਾਅਦ ‘ਚ ਰੁੱਖਾਪਨ ਡਲਨੈੱਸ ‘ਚ ਬਦਲਣ ਲੱਗਦਾ ਹੈ। ਆਪਣੇ ਕੁਦਰਤੀ ਨਿਖਾਰ ਨੂੰ ਬਰਕਰਾਰ ਰੱਖਣ ਲਈ ਸਕਿਨ ਕੇਅਰ ਟ੍ਰੀਟਮੈਂਟ ਦੇ ਨਾਲ-ਨਾਲ ਡਾਈਟ ਦਾ ਖਾਸ ਧਿਆਨ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਸਰਦੀਆਂ ‘ਚ ਕੀ ਖਾਈਏ ਕਿ ਸਕਿਨ ਹੈਲਦੀ ਬਣੀ ਰਹੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਮੌਸਮੀ ਫਲਾਂ ਅਤੇ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਸਕਿਨ ਨੂੰ ਹੈਲਥੀ ਰੱਖ ਸਕਦੇ ਹੋ।

File PhotoFile Photo

ਗਾਜਰ: ਚਮੜੀ ਸਬੰਧੀ ਪ੍ਰੇਸ਼ਾਨੀਆਂ ਤੋਂ ਦੂਰ ਰਹਿਣਾ ਹੈ ਤਾਂ ਆਪਣੇ ਭੋਜਨ ‘ਚ ਗਾਜਰ ਜ਼ਰੂਰ ਸ਼ਾਮਲ ਕਰੋ। ਵਿਟਾਮਿਨ ਸੀ ਅਤੇ ਏ ਨਾਲ ਭਰਪੂਰ ਗਾਜਰ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਹ ਸਰੀਰ ‘ਚ ਕੋਲੇਜਨ ਦਾ ਉਤਪਾਦਨ ਕਰਨ ‘ਚ ਮਦਦਗਾਰ ਹੈ ਜਿਸ ਨਾਲ ਚਮੜੀ ਦਾ ਰੁਖਾਪਨ ਦੂਰ ਰਹਿੰਦਾ ਹੈ।

File PhotoFile Photo

ਚੁਕੰਦਰ: ਭੋਜਨ ਦੇ ਨਾਲ ਸਲਾਦ ‘ਚ ਚੁਕੰਦਰ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਦਿਨ ‘ਚ ਇਕ ਗਲਾਸ ਚੁਕੰਦਰ ਦਾ ਰਸ ਪੀਣ ਨਾਲ ਖੂਨ ਸਾਫ ਰਹਿੰਦਾ ਹੈ ਅਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜੋ ਚਮੜੀ ਨੂੰ ਕੋਮਲ ਰੱਖਣ ਦੇ ਨਾਲ-ਨਾਲ ਡੈੱਡ ਸਕਿਨ ਸੈੱਲਸ ਤੋਂ ਰਾਹਤ ਦਿਵਾਉਣ ‘ਚ ਵੀ ਮਦਦਗਾਰ ਹੈ।

File PhotoFile Photo

ਹਰੀਆਂ ਪੱਤੇਦਾਰ ਸਬਜ਼ੀਆਂ: ਸਰ੍ਹੋਂ ਦਾ ਸਾਗ,ਬਾਥੂ, ਪੱਤਾ ਗੋਭੀ ਚਮੜੀ ਨੂੰ ਭਰਪੂਰ ਪੌਸ਼ਣ ਦੇਣ ‘ਚ ਮਦਦਗਾਰ ਹੈ। ਇਨ੍ਹਾਂ ਦੇ ਵਿਟਾਮਿਨ ਅਤੇ ਐਂਟੀ-ਇੰਫਲਾਮੇਟਰੀ ਗੁਣ ਖੁਸ਼ਕੀ ਨੂੰ ਦੂਰ ਕਰਕੇ ਨਮੀ ਨੂੰ ਬਰਕਰਾਰ ਰੱਖਦੇ ਹਨ।

File PhotoFile Photo

ਬ੍ਰੋਕਲੀ: ਵਿਟਾਮਿਨ, ਫਾਈਬਰ, ਪ੍ਰੋਟੀਨ ਆਦਿ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਬ੍ਰੋਕਲੀ ਸਕਿਨ ਨੂੰ ਹੈਲਦੀ ਰੱਖਣ ‘ਚ ਮਦਦਗਾਰ ਹੈ। ਇਸ ਨੂੰ ਸਲਾਦ ਦੇ ਰੂਪ ‘ਚ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।

Fruits and animalsFruits 

ਖਾਓ ਇਹ ਫਲ: ਸੰਤਰਾ,ਪਪੀਤਾ,ਕੀਵੀ ਅਤੇ ਅਨਾਰ ਦਾ ਸੇਵਨ ਜ਼ਰੂਰ ਕਰੋ। ਇਹ ਫਲ ਚਮੜੀ ਦੇ ਖੁਲ੍ਹੇ ਪੋਰਸ ਬੰਦ ਕਰਨ ਦਾ ਕੰਮ ਕਰਦੇ ਹਨ ਜਿਸ ਨਾਲ ਝੁਰੜੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਗਲੋ ਬਣਿਆ ਰਹਿੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement