ਤੁਹਾਡੇ ਗੁੱਸੇ ‘ਤੇ ਕਾਬੂ ਪਾਉਣਗੇ ਇਹ ਤਰੀਕੇ।
Published : Feb 23, 2018, 4:21 pm IST
Updated : Mar 20, 2018, 2:47 pm IST
SHARE ARTICLE
ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ।
ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ।

ਗੁੱਸਾ ਸਿਹਤ ਲਈ ਖਤਰਨਾਕ।

ਚੰਡੀਗੜ੍ਹ: ਕਹਿੰਦੇ ਹਨ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਜਦਕਿ ਸਾਰੇ ਜਾਣਦੇ ਹਨ ਕਿ ਗੁੱਸਾ ਸਿਹਤ ਲਈ ਖਤਰਨਾਕ ਹੁੰਦਾ ਹੈ ਤੇ ਭਿਆਨਕ ਹੁੰਦਾ ਹੈ, ਜਿਸ ਵਜ੍ਹਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ। ਕਈ ਲੋਕ ਛੋਟੀਆਂ ਛੋਟੀਆਂ ਗੱਲਾਂ 'ਤੇ ਹੀ ਗੁੱਸੇ ਹੋ ਜਾਂਦੇ ਹਨ।



ਖਾਸ ਕਰਕੇ ਇਹ ਗੁੱਸਾ ਜਦੋਂ ਘਰ ਤੋਂ ਬਾਹਰ ਤੁਹਾਡੇ ਦਫ਼ਤਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਹੋਰ ਖਰਾਬ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਗੁੱਸੇ ‘ਤੇ ਕਾਬੂ ਰੱਖਿਆ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਗੇ ਕੁਝ ਅਜਿਹੇ ਤਰੀਕੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਗੁੱਸੇ ‘ਤੇ ਕਾਬੂ ਪਾ ਸਕਦੇ ਹੋ।



ਗੁੱਸੇ ‘ਚ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਤ ਹੋਣਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤੁਹਾਡਾ ਖੁਦ ਦਾ ਆਪਣੇ ਗੁੱਸੇ ‘ਤੇ ਕਾਬੂ ਹੋ ਜਾਵੇਗਾ।



ਜੇਕਰ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਖੁਦ ‘ਤੇ ਕਾਬੂ ਰੱਖ ਕੇ 1 ਤੋਂ 20 ਤੱਕ ਗਿਣਤੀ ਗਿਣੋ। ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਗੁੱਸਾ ਘੱਟ ਹੋ ਰਿਹਾ ਹੈ।



ਜੇਕਰ ਤੁਹਾਨੂੰ ਦਫ਼ਤਰ ‘ਚ ਕਿਸੇ ‘ਤੇ ਗੁੱਸਾ ਆ ਰਿਹਾ ਹੋਵੇ, ਤਾਂ ਥੋੜੇ ਸਮੇਂ ਲਈ ਬਿਲਕੁਲ ਚੁੱਪ ਹੋ ਜਾਵੋ। ਕਿਉਂਕਿ ਕਈ ਵਾਰ ਗੁੱਸੇ ‘ਚ ਬੋਲਣਾ ਖਤਰਨਾਕ ਹੋ ਸਕਦਾ ਹੈ।



ਗੁੱਸੇ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਗੁੱਸੇ ਨੂੰ ਨਿਮਰਤਾ ਨਾਲ ਦੇਖੋ। ਇਸ ਤਰ੍ਹਾਂ ਗੁੱਸਾ ਆਪਣੇ ਆਪ ਘੱਟ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement