ਕੀ ਲੱਸਣ ਸਬਜ਼ੀ ਹੈ ਜਾਂ ਮਸਾਲਾ?
Published : Dec 6, 2017, 10:48 pm IST
Updated : Dec 6, 2017, 5:18 pm IST
SHARE ARTICLE

ਜੈਪੁਰ, 6 ਦਸੰਬਰ: ਰਾਜਸਥਾਨ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਪੁਛਿਆ ਹੈ ਕਿ ਕੀ ਲੱਸਣ ਸਬਜ਼ੀਆਂ ਦੀ ਸ਼੍ਰੇਣੀ 'ਚ ਆਉਂਦਾ ਹੈ ਜਾਂ ਮਸਾਲਿਆਂ ਦੀ? ਇਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਇਹ ਵੀ ਪੁਛਿਆ ਕਿ ਕੀ ਅਨਾਜ ਮੰਡੀ 'ਚ ਲੱਸਣ ਦੀ ਵਿਕਰੀ 'ਤੇ ਜੀ.ਐਸ.ਟੀ. ਲਗਣਾ ਚਾਹੀਦਾ ਹੈ ਜਾਂ ਨਹੀਂ? ਸੂਬਾ ਸਰਕਾਰ ਇਸੇ ਹਫ਼ਤੇ ਅਪਣਾ ਜਵਾਬ ਅਦਾਲਤ 'ਚ ਦਾਖ਼ਲ ਕਰੇਗੀ।ਆਲੂ, ਪਿਆਜ਼ ਅਤੇ ਲੱਸਣ ਵਿਕਰੀਕਰਤਾ ਸੰਘ ਵਲੋਂ ਦਾਇਰ ਕੀਤੀ ਅਪੀਲ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਵਾਲ ਕੀਤਾ ਕਿ ਜਦ ਲੱਸਣ ਸਬਜ਼ੀ ਹੈ ਤਾਂ ਕਿਸਾਨਾਂ ਨੂੰ ਇਹ ਅਨਾਜ ਮੰਡੀ 'ਚ ਮਸਾਲੇ ਵਜੋਂ ਵੇਚਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ? ਇਸ ਜਨਹਿੱਤ ਅਪੀਲ ਤੋਂ ਬਾਅਦ ਹੋਰ ਸਬਜ਼ੀ ਐਸੋਸੀਏਸ਼ਨਾਂ ਨੇ ਵੀ ਇਸ ਮਾਮਲੇ 'ਚ ਧਿਰ ਬਣਨ ਲਈ ਅਪੀਲ ਦਾਇਰ ਕੀਤੀ ਹੈ।ਸਰਕਾਰੀ ਵਕੀਲ ਨੇ ਦਲੀਲ ਦਿਤੀ ਹੈ ਕਿ 2016 'ਚ ਲਸਣ ਦੀ ਬੰਪਰ ਪੈਦਾਵਾਰ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਕਾਨੂੰਨ 'ਚ ਸੋਧ ਰਾਹੀਂ ਲਸਣ ਨੂੰ ਸਬਜ਼ੀ ਮੰਡੀ ਦੀ ਥਾਂ ਅਨਾਜ ਮੰਡੀ 'ਚ ਵੇਚਣ ਦੀ ਇਜਾਜ਼ਤ ਦਿਤੀ ਸੀ। ਸੂਬਾ ਸਰਕਾਰ ਦਾ ਕਹਿਣਾ ਸੀ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਸਬਜ਼ੀ ਮੰਡੀ 'ਚ ਲਸਣ ਦੀ ਵਿਕਰੀ ਲਈ ਥਾਂ ਵੀ ਘੱਟ ਹੁੰਦਾ ਹੈ। ਇਸ ਲਈ ਸਰਕਾਰ ਨੇ ਖ਼ਰੀਦਦਾਰਾਂ ਵਿਚ ਮੁਕਾਬਲੇਬਾਜ਼ੀ ਵਧਾਉਣ ਲਈ ਲਸਣ ਨੂੰ ਅਨਾਜ ਮੰਡੀਆਂ 'ਚ ਵੀ ਵੇਚਣ ਦੀ ਇਜਾਜ਼ਤ ਦਿਤੀ ਸੀ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਟੈਕਸ ਨਹੀਂ ਭਰਨਾ ਪੈਂਦਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆੜ੍ਹਤੀਆਂ ਨੂੰ ਸਿਰਫ਼ 2 ਫ਼ੀ ਸਦੀ ਕਮਿਸ਼ਨ ਦੇਣਾ ਹੁੰਦਾ ਹੈ ਜਦਕਿ ਸਬਜ਼ੀ ਮੰਡੀ 'ਚ ਇਹ 6 ਫ਼ੀ ਸਦੀ ਹੁੰਦਾ ਹੈ।  (ਏਜੰਸੀਆਂ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement