ਇਹ ਚੀਜ਼ਾਂ ਖਾਣ ਨਾਲ ਗੁੱਸੇ 'ਤੇ ਪਾਇਆ ਜਾ ਸਕਦੈ ਕਾਬੂ
Published : Feb 20, 2018, 5:21 pm IST
Updated : Mar 21, 2018, 5:48 pm IST
SHARE ARTICLE
ਨਾਰੀਅਲ ਪਾਣੀ ਪੀਣ ਨਾਲ ਗੁੱਸਾ ਪੈਦਾ ਕਰਨ ਵਾਲੇ ਹਾਰਮੋਨ ਕਾਬੂ 'ਚ ਰਹਿੰਦੇ ਹਨ।
ਨਾਰੀਅਲ ਪਾਣੀ ਪੀਣ ਨਾਲ ਗੁੱਸਾ ਪੈਦਾ ਕਰਨ ਵਾਲੇ ਹਾਰਮੋਨ ਕਾਬੂ 'ਚ ਰਹਿੰਦੇ ਹਨ।

ਗੁੱਸਾ ਆਉਣ 'ਤੇ ਖੂਨ ਦਾ ਸੰਚਾਰ ਵਧ ਜਾਂਦਾ ਹੈ। ਇਸ ਨਾਲ ਸ਼ੂਗਰ ਲੈਵਲ ਵੀ ਵਧਣ ਲੱਗਦਾ ਹੈ।

ਗੁੱਸਾ ਤਾਂ ਹਰ ਇਕ ਇਨਸਾਨ ਨੂੰ ਆਉਂਦਾ ਹੈ ਪਰ ਅਸੀਂ ਦੇਖਿਆ ਹੈ ਕਿ ਕਈਆਂ ਨੂੰ ਗੱਸਾ ਬਹੁਤ ਹੀ ਜ਼ਿਆਦਾ ਆਉਂਦਾ ਹੈ। ਅਕਸਰ ਗੁੱਸਾ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ। ਇਸ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਕੁਝ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗੁੱਸੇ 'ਤੇ ਕਾਬੂ ਪਾ ਸਕਦੇ ਹੋ। ਇਨ੍ਹਾਂ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਤੁਹਾਡੇ ਸਰੀਰ ਵਿਚ ਗੁੱਸਾ ਪੈਦਾ ਕਰਨ ਵਾਲੇ ਹਾਰਮੋਨਸ ਨੂੰ ਕੰਟਰੋਲ ਕਰਦੇ ਹਨ।

ਗੁੱਸਾ ਆਉਣ 'ਤੇ ਖੂਨ ਦਾ ਸੰਚਾਰ ਵਧ ਜਾਂਦਾ ਹੈ। ਇਸ ਨਾਲ ਸ਼ੂਗਰ ਲੈਵਲ ਵੀ ਵਧਣ ਲੱਗਦਾ ਹੈ। ਇਸ ਸਥਿਤੀ ਵਿਚ ਕੱਚਾ ਨਾਰੀਅਲ ਖਾਣ ਨਾਲ ਜਾਂ ਨਾਰੀਅਲ ਪਾਣੀ ਪੀਣ ਨਾਲ ਗੁੱਸਾ ਪੈਦਾ ਕਰਨ ਵਾਲੇ ਹਾਰਮੋਨ ਕਾਬੂ 'ਚ ਰਹਿੰਦੇ ਹਨ। ਇਸ ਨਾਲ ਗੁੱਸਾ ਨਹੀਂ ਆਉਂਦਾ।

ਬਦਾਮ: ਰੋਜ਼ ਸਵੇਰੇ ਖਾਲੀ ਪੇਟ ਬਦਾਮ ਖਾਓ। ਇਸ ਨਾਲ ਤੁਹਾਡੀਆਂ ਨਸਾਂ ਵਿਚ ਸਾਰੇ ਪੌਸ਼ਟਿਕ ਤੱਤ ਤੇਜ਼ੀ ਨਾਲ ਜਾਣਗੇ ਅਤੇ ਤੁਹਾਨੂੰ ਆਉਣ ਵਾਲਾ ਗੁੱਸਾ ਕਾਬੂ 'ਚ ਰਹੇਗਾ।

ਹਰੀਆਂ ਸਬਜ਼ੀਆਂ: ਰੋਜ਼ ਹਰੀਆਂ ਸਬਜ਼ੀਆਂ ਖਾਓ। ਇਨ੍ਹਾਂ ਵਿਚ ਮੌਜੂਦ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਾਸਪੇਸ਼ੀਆਂ ਨੂੰ ਅਰਾਮ ਪਹੁੰਚਾ ਕੇ ਮਨ ਨੂੰ ਸ਼ਾਂਤ ਰੱਖਦੇ ਹਨ।

ਅਖਰੋਟ: ਅਖਰੋਟ ਮਨ ਨੂੰ ਸ਼ਾਂਤ ਰੱਖਦਾ ਹੈ। ਇਸ ਵਿਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗ ਨੂੰ ਠੰਡਕ ਦਿੰਦਾ ਹੈ।

ਕੇਲਾ: ਗੁੱਸਾ ਆਉਣ 'ਤੇ ਇਕ ਕੇਲਾ ਖਾ ਲਵੋ। ਇਸ ਵਿਚ ਮੌਜੂਦ ਵਿਟਾਮਿਨ-ਬੀ ਤੇ ਪੋਟਾਸ਼ੀਅਮ ਤੁਹਾਨੂੰ ਰਿਲੈਕਸ ਕਰਨ ਦਾ ਕੰਮ ਕਰਦਾ ਹੈ। ਗੁੱਸਾ ਕਰਨ ਨਾਲ ਵਿਅਕਤੀ ਨੂੰ ਦਿਲ ਦੀ ਬੀਮਾਰੀ, ਸ਼ੂਗਰ, ਬੀਮਾਰੀ-ਰੋਕੂ ਸਮਰੱਥਾ ਵਿਚ ਕਮੀ, ਹਾਈ ਬਲੱਡ ਪ੍ਰੈਸ਼ਰ, ਨੀਂਦ ਨਾ ਆਉਣੀ, ਤਣਾਅ ਆਦਿ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement