ਜਾਣੋ ਛੋਟੀ ਉਮਰ ‘ਚ ਬੱਚਿਆਂ ਨੂੰ ਕਿਉਂ ਲਗਦਾ ਹੈ ਚਸ਼ਮਾ
Published : Jan 26, 2019, 1:41 pm IST
Updated : Jan 26, 2019, 1:41 pm IST
SHARE ARTICLE
Children
Children

ਨਿੱਕੀਆਂ ਉਮਰਾਂ 'ਚ ਹੀ ਅੱਜ ਕੱਲ ਬੱਚਿਆਂ ਨੂੰ ਚਸ਼ਮੇ ਲਗਣ ਲੱਗ ਗਏ ਹਨ। ਦੇਖਿਆ ਜਾਵੇ ਤਾਂ ਅੱਜ ਦੇ ਇਸ ਯੁੱਗ 'ਚ  ਬਦਲਦੇ ਲਾਈਫ ਸਟਾਈਲ ਕਾਰਨ ਮੋਬਾਈਲ ਫੋਨ...

ਚੰਡੀਗੜ੍ਹ : ਨਿੱਕੀਆਂ ਉਮਰਾਂ 'ਚ ਹੀ ਅੱਜ ਕੱਲ ਬੱਚਿਆਂ ਨੂੰ ਚਸ਼ਮੇ ਲਗਣ ਲੱਗ ਗਏ ਹਨ। ਦੇਖਿਆ ਜਾਵੇ ਤਾਂ ਅੱਜ ਦੇ ਇਸ ਯੁੱਗ 'ਚ  ਬਦਲਦੇ ਲਾਈਫ ਸਟਾਈਲ ਕਾਰਨ ਮੋਬਾਈਲ ਫੋਨ, ਗੇਮਸ, ਟੈਲੀਵਿਜਨ ਆਦਿ ਦਾ ਕ੍ਰੇਜ ਜ਼ਿਆਦਾ ਵਧ ਗਿਆ ਹੈ। ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਸਾਰਾ ਦਿਨ ਗੇਮਸ ‘ਤੇ ਚਿਪਕੇ ਰਹਿੰਦੇ ਹਨ। ਘੰਟਿਆਂ ਤੱਕ ਕੰਪਿਊਟਰ ਜਾਂ ਟੀਵੀ ਦੇ ਸਾਹਮਣੇ ਬੈਠੇ ਰਹਿੰਦੇ ਹਨ। ਇਸੇ ਵਜ੍ਹਾ ਨਾਲ ਅੱਜ ਛੋਟੀ ਉਮਰ ‘ਚ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਹੈ।

PhonePhone

ਉਨ੍ਹਾਂ ਨੂੰ ਚਸ਼ਮਾ ਤੱਕ ਲਗਾਉਣ ਦੀ ਨੌਬਤ ਆ ਜਾਂਦੀ ਹੈ, ਜੇ ਤੁਸੀਂ ਛੋਟੀ ਉਮਰ ‘ਚ ਚਸ਼ਮਾ ਲੱਗ ਜਾਵੇ ਤਾਂ ਇਹ ਸਾਰੀ ਉਮਰ ਪਿੱਛਾ ਨਹੀਂ ਛੱਡਦਾ। ਅਕਸਰ ਮਾਤਾ - ਪਿਤਾ ਬੱਚਿਆਂ ਦੀਆਂ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ ਕਰ ਦਿੰਦੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਜਾ ਰਹੀ ਹੈ।

ChildrenChildren

ਜੇ ਬੱਚਾ ਵਾਰ-ਵਾਰ ਅੱਖਾਂ ਨੂੰ ਮਲ ਰਿਹਾ ਹੈ ਤਾਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ।

hHeadike

ਉਂਝ ਤਾਂ ਸਿਰ ‘ਚ ਦਰਦ ਦੇ ਕਈ ਕਾਰਨ ਹੋ ਸਕਦੇ ਹੋ ਪਰ ਜੇ ਬੱਚੇ ਦੇ ਸਿਰ ‘ਚ ਦਰਦ ਟੀਵੀ ਦੇਖਦੇ ਜਾਂ ਪੜ੍ਹਾਈ ਕਰਨ ਸਮੇਂ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ ਨਾ ਕਰੋ।

TVTV

ਜੇ ਬੱਚਾ ਇਕ ਅੱਖ ਬੰਦ ਕਰਕੇ ਟੀਵੀ ਜਾਂ ਮੋਬਾਈਲ ਫੋਨ ਦੇਖ ਰਿਹਾ ਹੈ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੇ ਚਾਂਸ ਹਨ।

ChildrenChildren

ਜੇ ਬੱਚਾ ਤੇਜ਼ ਰੋਸ਼ਨੀ ‘ਚ ਵਾਰ-ਵਾਰ ਪਲਕਾ ਝਪਕ ਰਿਹਾ ਹੈ ਤਾਂ ਇਹ ਉਨ੍ਹਾਂ ਘੱਟ ਰੋਸ਼ਨੀ ਦਾ ਸੰਕੇਤ ਹੋ ਸਕਦਾ ਹੈ ਅਜਿਹੇ ‘ਚ ਬੱਚਿਆਂ ਦੇ ਆਹਾਰ ‘ਚ ਵਿਟਾਮਿਨ ਏ ਦੀ ਮਾਤਰਾ ਵਧਾ ਦਿਓ।

ChildrenChildren

ਬੱਚੇ ਨੂੰ ਦੂਰ ਤੋਂ ਕੋਈ ਚੀਜ਼ ਸਾਫ ਨਜ਼ਰ ਨਹੀਂ ਆਉਂਦੀ ਤਾਂ ਜ਼ਰੂਰ ਬੱਚੇ ਦੀਆਂ ਅੱਖਾਂ ਦਾ ਚੈਕਅੱਪ ਕਰਵਾਓ। ਜੇਕਰ ਟੀ.ਵੀ ਵੇਖਣ ਨਾਲ ਅੱਖਾਂ ਲਾਲ ਹੋਣ ਜਾਂ ਟੀ.ਵੀ ਦੇਖ ਕੇ ਸਿਰ ਦੁੱਖੇ ਤਾਂ ਡਾਕਟਰ ਕੋਲ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement