ਪੇਪਰ ਸੈਂਸਰ ਨਾਲ ਬਲੱਡ ਸ਼ੂਗਰ ਦਾ ਪੱਧਰ ਜਾਣ ਸਕਣਗੇ ਡਾਇਬਟੀਜ਼ ਪੀੜਤ
Published : Dec 24, 2018, 12:27 pm IST
Updated : Dec 24, 2018, 12:27 pm IST
SHARE ARTICLE
Diabetes sufferers will be able to know the level of blood sugar with paper sensor
Diabetes sufferers will be able to know the level of blood sugar with paper sensor

ਵਿਗਿਆਨੀਆਂ ਨੇ ਅਜਿਹੀ ਤਕਨੀਕ ਇਜਾਦ ਕੀਤੀ ਹੈ, ਜਿਸ ਨਾਲ ਡਾਇਬਟੀਜ਼ ਨਾਲ ਪੀੜਤ ਲੋਕ ਆਸਾਨੀ ਨਾਲ ਬਲੱਡ ਸੂਗਰ ਦਾ ਪੱਧਰ ਜਾਣ ਸਕਣਗੇ.......

ਦੁਬਈ : ਵਿਗਿਆਨੀਆਂ ਨੇ ਅਜਿਹੀ ਤਕਨੀਕ ਇਜਾਦ ਕੀਤੀ ਹੈ, ਜਿਸ ਨਾਲ ਡਾਇਬਟੀਜ਼ ਨਾਲ ਪੀੜਤ ਲੋਕ ਆਸਾਨੀ ਨਾਲ ਬਲੱਡ ਸੂਗਰ ਦਾ ਪੱਧਰ ਜਾਣ ਸਕਣਗੇ। ਡਿਸਪੋਜ਼ੇਬਲ ਪੇਪਰ ਅਧਾਰਿਤ ਸੈਂਸਰ ਦੀ ਮਦਦ ਨਾਲ ਥੁੱਕ ਵਿਚ ਗਲੂਕੋਜ਼ ਦੀ ਮਾਤਰਾ ਦਾ ਪਤਾ ਲਗਾਇਆ ਜਾ ਸਕਦਾ ਹੈ। ਪੀ.ਐਚ. ਸੰਵੇਦਨਸ਼ੀਲ ਪੇਪਰ ਦੇ ਸਟ੍ਰੀਪ ਦੀ ਵਰਤੋਂ ਆਮ ਤੌਰ 'ਤੇ ਇਹ ਦੇਖਣ ਲਈ ਕੀਤਾ ਜਾਂਦਾ ਹੈ ਕਿ ਤਰਲ ਪਦਾਰਥ ਦੀ ਐਸੀਡਿਕ ਰੁਝਾਨ ਹੈ ਜਾਂ ਬੇਸਿਕ। ਵਿਗਿਆਨੀ ਹੁਣ ਇਸ ਸਿਧਾਂਤ ਦੀ ਵਰਤੋਂ ਕਰਕੇ ਪੇਪਰ ਸੈਂਸਰ ਤਿਆਰ ਕਰਨਾ ਚਾਹੁੰਦੇ ਹਨ ਜਿਸ ਨਾਲ ਆਸਾਨੀ ਨਾਲ ਬੀਮਾਰੀ ਦੇ ਸੰਕੇਤਕਾਂ ਦਾ ਪਤਾ ਲੱਗ ਸਕੇਗਾ।

ਸਾਊਦੀ ਅਰਬ ਵਿਚ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਈਂਸ ਐਂਡ ਤਕਨਾਲੋਜੀ (ਕੇ.ਏ.ਯੂ.ਐਸ.ਟੀ.) ਦੀ ਇਕ ਟੀਮ ਨੇ ਸੈਂਸਰ ਸੰਵੇਦਨਸ਼ੀਲ ਪੇਪਰ ਤਿਆਰ ਕਰਨ ਲਈ ਇੰਕਜੈਟ ਤਕਨਾਲੋਜੀ ਦੀ ਵਰਤੋਂ ਕੀਤੀ। ਕੰਡਕਟਿੰਗ ਪਾਲੀਮਰ ਨਾਲ ਬਣੀ ਇੰਕ ਦੀ ਵਰਤੋਂ ਕਰਕੇ ਟੀਮ ਨੇ ਚਮਕਦਾਰ ਕਾਗਜ਼ 'ਤੇ ਮਾਈਕ੍ਰੋਸਕੇਲ ਇਲੈਕਟ੍ਰਾਡ ਪੈਟਰਨ ਨੂੰ ਪ੍ਰਿੰਟ ਕੀਤਾ।

ਛੋਟੇ ਇਲੈਕਟ੍ਰਾਡ ਦੇ ਸਭ ਤੋਂ ਉਪਰ ਐਂਜ਼ਾਇਮ ਗਲੂਕੋਜ਼ ਆਕਸੀਡੇਜ਼ ਦਾ ਸੈਂਸਿੰਗ ਲੇਅਰ ਪ੍ਰਿੰਟ ਕੀਤਾ ਗਿਆ। ਉਪਲਬਧ ਗਲੂਕੋਜ਼ ਅਤੇ ਐਂਜਾਇਮ ਵਿਚਾਲੇ ਜੈਬ ਰਸਾਇਣ ਪ੍ਰਤੀਕਿਰਿਆ ਨਾਲ ਤਿਆਰ ਇਲੈਕਟ੍ਰੀਕਲ ਸਿਗਨਲ ਦਾ ਬਲੱਡ ਸ਼ੂਗਰ ਦੇ ਪੱਧਰ ਤੋਂ ਆਸਾਨੀ ਨਾਲ ਮਿਲਾਨ ਕੀਤਾ ਗਿਆ। ਨਤੀਜੇ ਵਜੋਂ ਉਤਸ਼ਾਹਿਤ ਟੀਮ ਨੇ ਅੱਗੇ ਵੱਖ-ਵੱਖ ਐਂਜਾਇਮ ਨੂੰ ਮਿਲਾ ਕੇ ਇਸ ਦੀ ਸਮਰੱਥਾ ਨੂੰ ਪਰਖਣ ਦਾ ਫੈਸਲਾ ਕੀਤਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement